ਨਮਕ ਸਾਡੇ ਸਰੀਰ ਲਈ ਬਹੁਤ ਜ਼ਰੂਰ ਹੈ ਪਰ ਇਸ ਦੀ ਵਰਤੋਂ ਨਾਲ ਹਰ ਸਾਲ ਲੱਖਾਂ ਲੋਕਾਂ ਦੀ ਮੌਤ ਹੋ ਜਾਂਦੀ ਹੈ।

Published by: ਗੁਰਵਿੰਦਰ ਸਿੰਘ

ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਦੇ ਅਨੁਸਾਰ ਰੋਜ਼ਾਨਾ ਖੁਰਾਕ ਵਿੱਚ 5 ਗ੍ਰਾਮ ਨਮਕ ਦਾ ਸੇਵਨ ਕਰਨਾ ਜ਼ਰੂਰੀ ਹੈ।

5 ਗ੍ਰਾਮ ਲੂਣ ਵਿਚ ਲਗਭਗ 2 ਗ੍ਰਾਮ ਸੋਡੀਅਮ ਹੁੰਦਾ ਹੈ, ਜੋ ਇੱਕ ਚਮਚ ਦੇ ਬਰਾਬਰ ਹੁੰਦਾ ਹੈ।



ਹਾਲਾਂਕਿ ਲੋਕ ਸਿਰਫ 5 ਗ੍ਰਾਮ ਨਮਕ ਹੀ ਨਹੀਂ ਖਾਂਦੇ ਸਗੋਂ ਇਸ ਦੀ ਦੁੱਗਣੀ ਵਰਤੋਂ ਕਰਦੇ ਹਨ।

WHO ਦੀ ਰਿਪੋਰਟ ਮੁਤਾਬਕ ਵਿਸ਼ਵ ਪੱਧਰ 'ਤੇ ਲੋਕ ਹਰ ਰੋਜ਼ ਔਸਤਨ 11 ਗ੍ਰਾਮ ਨਮਕ ਖਾਂਦੇ ਹਨ।

ਇਸ ਕਾਰਨ ਦਿਲ ਦੇ ਰੋਗ, ਪੇਟ ਦਾ ਕੈਂਸਰ, ਓਸਟੀਓਪੋਰੋਸਿਸ, ਮੋਟਾਪਾ ਅਤੇ ਗੁਰਦਿਆਂ ਦੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ।

ਹਰ ਸਾਲ ਲੂਣ ਕਾਰਨ ਹੋਣ ਵਾਲੀਆਂ ਮੌਤਾਂ ਦੀ ਗੱਲ ਕਰੀਏ ਤਾਂ ਵਿਸ਼ਵ ਸਿਹਤ ਸੰਗਠਨ ਦਾ ਅੰਦਾਜ਼ਾ ਹੈ ਕਿ

Published by: ਗੁਰਵਿੰਦਰ ਸਿੰਘ

ਹਰ ਸਾਲ ਦੁਨੀਆ ਭਰ ਵਿੱਚ ਲੂਣ ਕਾਰਨ ਲਗਭਗ 18.9 ਲੱਖ ਲੋਕ ਮਰਦੇ ਹਨ। ਇਨ੍ਹਾਂ ਮੌਤਾਂ ਵਿੱਚ ਲੂਣ ਸਿੱਧੀ ਭੂਮਿਕਾ ਨਹੀਂ ਨਿਭਾਉਂਦਾ।



ਇਸ ਦੀ ਬਜਾਇ, ਲੂਣ ਬਿਮਾਰੀਆਂ ਦੇ ਵਾਪਰਨ ਅਤੇ ਵਧਣ ਵਿਚ ਭੂਮਿਕਾ ਨਿਭਾਉਂਦਾ ਹੈ ਜੋ ਲੋਕਾਂ ਦੀ ਮੌਤ ਦਾ ਕਾਰਨ ਬਣਦੇ ਹਨ।

Published by: ਗੁਰਵਿੰਦਰ ਸਿੰਘ

ਇਸ ਲਈ ਸਿਹਤ ਮਾਹਿਰ ਹਮੇਸ਼ਾ ਨਮਕ ਦੀ ਵਰਤੋਂ ਘੱਟ ਤੋਂ ਘੱਟ ਕਰਨ ਦੀ ਸਲਾਹ ਦਿੰਦੇ ਹਨ।

Published by: ਗੁਰਵਿੰਦਰ ਸਿੰਘ