ਹੱਥ ਤਾਂ ਅਸੀਂ ਦਿਨ ਵਿੱਚ ਕਈ ਵਾਰ ਧੋਂਦੇ ਹਾਂ ਜਦੋਂ ਕਿ ਕਿਸੇ ਚੀਜ਼ ਨੂੰ ਹੱਥ ਲਾਉਂਦੇ ਹਾਂ ਜਾਂ ਕਿਤੇ ਬਾਹਰੋਂ ਆਉਂਦੇ ਹਾਂ ਤਾਂ ਅਸੀਂ ਹੱਥ ਧੋ ਲੈਂਦੇ ਹਾਂ ਕੀ ਤੁਹਾਨੂੰ ਪਤਾ ਹੈ ਕਿ ਜ਼ਿਆਦਾ ਹੱਥ ਧੋਣਾ ਵੀ ਇੱਕ ਬਿਮਾਰੀ ਹੋ ਸਕਦੀ ਹੈ ਜ਼ਿਆਦਾ ਹੱਥ ਧੋਣਾਂ OCD ਵਰਗੀ ਬਿਮਾਰੀ ਦੇ ਲੱਛਣ ਹੋ ਸਕਦੇ ਹਨ। OCD ਇੱਕ ਮਾਨਸਿਕ ਬਿਮਾਰੀ ਹੈ ਜਿਸ ਵਿੱਚ ਵਿਅਕਤੀ ਦੇ ਦਿਮਾਗ਼ ਵਿੱਚ ਬੁਰੇ ਬੁਰੇ ਖ਼ਿਆਲ ਆਉਂਦੇ ਹਨ। ਇਸ ਵਿੱਚ ਵਿਅਕਤੀ ਇੱਕੋ ਜਿਹਾ ਵਰਤਾਓ ਵਾਰ-ਵਾਰ ਕਰਦਾ ਹੈ। ਵਾਰ-ਵਾਰ ਹੱਥ ਧੋਣਾ ਵੀ OCD ਵੱਲ ਇਸ਼ਾਰਾ ਹੈ। ਇਹ ਬਿਮਾਰੀ ਇੱਕ ਇਨਸਾਨ ਦੇ ਦਿਨ ਵਿੱਚ ਕਈ ਘੰਟੇ ਬਰਬਾਦ ਕਰ ਸਕਦੀ ਹੈ। ਥੈਰਪੀ, ਦਵਾਈ, ਰੋਜ਼ਮਰਾ ਜ਼ਿੰਦਗੀ ਵਿੱਚ ਬਦਲਾਅ ਕਰਕੇ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ