ਦੀਵਾਲੀ ਦੇ ਤਿਓਹਾਰ ਨੂੰ ਲੈ ਕੇ ਲੋਕਾਂ ਨੇ ਘਰਾਂ ਦੀਆਂ ਸਫਾਈਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਲੇਖ 'ਚ ਅਸੀਂ ਤੁਹਾਨੂੰ ਪਰਦਿਆਂ ਨੂੰ ਬਿਨਾਂ ਧੋਤੇ ਸਾਫ਼ ਕਰਨ ਦੇ ਕੁਝ ਆਸਾਨ ਨੁਸਖੇ ਦੱਸ ਰਹੇ ਹਾਂ। ਲਟਕਦੇ ਪਰਦਿਆਂ 'ਚ ਧੂੜ ਇਕੱਠੀ ਹੋਣੀ ਬਹੁਤ ਆਮ ਗੱਲ ਹੈ। ਇਸ ਲਈ, ਸਭ ਤੋਂ ਪਹਿਲਾਂ ਪਰਦਿਆਂ ਨੂੰ ਹੇਠਾਂ ਉਤਾਰੋ ਉਨ੍ਹਾਂ ਨੂੰ ਚੰਗੀ ਤਰ੍ਹਾਂ ਹਿਲਾ ਕੇ ਜਾਂ ਸੋਟੀ ਦੀ ਮਦਦ ਨਾਲ ਮਾਰ ਕੇ ਧੂੜ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰੋ। ਫਿਰ ਵੈਕਿਊਮ ਕਲੀਨਰ ਦੀ ਮਦਦ ਨਾਲ ਪਰਦਿਆਂ ਤੋਂ ਧੂੜ ਅਤੇ ਮਿੱਟੀ ਨੂੰ ਆਸਾਨੀ ਨਾਲ ਹਟਾਇਆ ਜਾ ਸਕਦਾ ਹੈ। ਜੇ ਪਰਦਿਆਂ 'ਤੇ ਧੱਬੇ ਨੇ ਤਾਂ ਸਟੀਮਰ 'ਚ ਥੋੜ੍ਹੀ ਮਾਤਰਾ 'ਚ ਸਫੇਦ ਸਿਰਕਾ ਪਾ ਕੇ ਦਾਗ਼ ਵਾਲੀ ਥਾਂ ਨੂੰ ਜ਼ਿਆਦਾ ਦੇਰ ਤੱਕ ਸਟੀਮ ਕਰੋ। ਅਜਿਹੇ ਕਰਨ ਨਾਲ ਪਰਦਿਆਂ 'ਤੇ ਮੌਜੂਦ ਕਿਸੇ ਵੀ ਤਰ੍ਹਾਂ ਦਾ ਦਾਗ ਆਸਾਨੀ ਨਾਲ ਸਾਫ ਹੋ ਜਾਂਦਾ ਹੈ। ਅੰਤ 'ਚ ਪਰਦਿਆਂ ਨੂੰ 3 ਤੋਂ 4 ਘੰਟਿਆਂ ਲਈ ਧੁੱਪ 'ਚ ਸੁਕਾਓ। ਅਜਿਹਾ ਕਰਨ ਨਾਲ ਪਰਦਿਆਂ 'ਚੋਂ ਕਿਸੇ ਵੀ ਤਰ੍ਹਾਂ ਦੀ ਬਦਬੂ ਦੂਰ ਹੋ ਜਾਂਦੀ ਹੈ। ਪਰਦਿਆਂ ਨੂੰ ਧੁੱਪ 'ਚ ਰੱਖਣ ਨਾਲ ਪਰਦਿਆਂ 'ਚ ਮੌਜੂਦ ਬੈਕਟੀਰੀਆ ਵੀ ਖਤਮ ਹੋ ਜਾਣਦੇ ਹਨ।