Boss Day ਹਰ ਸਾਲ 16 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਬੌਸ ਤੇ ਪ੍ਰਬੰਧਕਾਂ ਦੇ ਪ੍ਰਤੀ ਪਿਆਰ ਦਿਖਾਉਣ ਦਾ ਇੱਕ ਦਿਨ ਹੈ। ਅਜਿਹੇ ਵਿੱਚ ਤੁਸੀਂ ਜਾਣਗੇ ਹੋ ਕਿ ਬੌਸ ਤੇ ਲੀਡਰ ਵਿੱਚ ਕੀ ਫਰਕ ਹੁੰਦਾ ਹੈ। ਜਾਣਕਾਰੀ ਲਈ ਦੱਸ ਦਈਏ ਕਿ ਬੌਸ ਤੇ ਲੀਡਰ ਵਿੱਚ ਬਹੁਤ ਫਰਕ ਹੁੰਦਾ ਹੈ। ਬੌਸ ਆਦੇਸ਼ ਦਿੰਦਾ ਹੈ ਜਦੋਂ ਕਿ ਲੀਡਰ ਪ੍ਰੇਰਿਤ ਕਰਦਾ ਹੈ। ਬੌਸ ਦਾ ਧਿਆਨ ਨਤੀਜਿਆਂ ਵੱਲ ਹੁੰਦਾ ਹੈ। ਸਹੀ ਲੀਡਰ ਦਾ ਧਿਆਨ ਪ੍ਰਕਿਰਿਆ ਤੇ ਵਿਕਾਸ ਉੱਤੇ ਹੁੰਦਾ ਹੈ। ਬੌਸ ਅਕਸਰ ਆਪਣੇ ਅਧਿਕਾਰ ਦੀ ਵਰਤੋਂ ਕਰਦਾ ਹੈ। ਜਦੋਂ ਕਿ ਲੀਡਰ ਆਪਣੇ ਪ੍ਰਭਾਵ ਦੀ ਵਰਤੋਂ ਕਰਦਾ ਹੈ।