ਕਰਵਾ ਚੌਥ 'ਤੇ ਸ਼ੂਗਰ ਦੇ ਮਰੀਜ਼ ਭੁੱਲ ਕੇ ਵੀ ਨਾ ਕਰਨ ਆਹ ਕੰਮ
ਕਈ ਔਰਤਾਂ ਸ਼ੂਗਰ ਦੀਆਂ ਮਰੀਜ਼ ਹੁੰਦੀਆਂ ਹਨ, ਉਨ੍ਹਾਂ ਦੇ ਲਈ ਕਰਵਾ ਚੌਥ ਦਾ ਵਰਤ ਰੱਖਣਾ ਕਾਫੀ ਮੁਸ਼ਕਿਲ ਹੁੰਦਾ ਹੈ
ਕਿਉਂਕਿ ਪੂਰਾ ਦਿਨ ਭੁੱਖੇ ਰਹਿਣ ਨਾਲ ਸਿਹਤ ਖਰਾਬ ਹੋਣ ਦੇ ਜ਼ਿਆਦਾ ਚਾਂਸ ਰਹਿੰਦੇ ਹਨ
ਇਸ ਲਈ ਡਾਈਬਟੀਜ਼ ਦੇ ਮਰੀਜ਼ ਨੂੰ ਕਰਵਾ ਚੌਥ ਦਾ ਵਰਤ ਰੱਖਣ ਵੇਲੇ ਕਈ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ
ਸ਼ੂਗਰ ਦੇ ਮਰੀਜ਼ਾਂ ਨੂੰ ਕਰਵਾ ਚੌਥ ਦਾ ਵਰਤ ਰੱਖਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ
ਇਸ ਤੋਂ ਇਲਾਵਾ ਵਰਤ ਤੋਂ ਵਾਰ-ਵਾਰ ਸ਼ੂਗਰ ਲੈਵਲ ਵੀ ਚੈੱਕ ਕਰਦੇ ਰਹਿਣਾ ਚਾਹੀਦਾ ਹੈ
ਜੇਕਰ ਵਰਤ ਵਿੱਚ ਤੁਹਾਡਾ ਸ਼ੂਗਰ ਲੈਵਲ ਘੱਟ ਹੋਵੇ ਤਾਂ ਦੁੱਧ ਜਾਂ ਜੂਸ ਪੀ ਲਓ
ਵਰਤ ਵਿੱਚ ਸ਼ੂਗਰ ਦੇ ਮਰੀਜ਼ਾਂ ਨੂੰ ਦਵਾਈ ਲੈਣੀ ਨਹੀਂ ਛੱਡਣੀ ਚਾਹੀਦੀ ਹੈ
ਸ਼ੂਗਰ ਦੇ ਮਰੀਜ਼ਾਂ ਨੂੰ ਸਰਗੀ ਦੇ ਸਮੇਂ ਡਾਈਟ ਵਿੱਚ ਪ੍ਰੋਟੀਨ ਦੀ ਮਾਤਰਾ ਵਧਾ ਲੈਣੀ ਚਾਹੀਦੀ ਹੈ
ਉੱਥੇ ਹੀ ਰਾਤ ਨੂੰ ਵਰਤ ਖੋਲ੍ਹਣ ਦੇ ਦੌਰਾਨ ਸ਼ੂਗਰ ਦੇ ਮਰੀਜ਼ ਨੂੰ ਹਰੀ ਪੱਤੇਦਾਰ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ