ਨਵੇਂ ਸਾਲ ਮੌਕੇ ਲੋਕ ਪਾਰਟੀ ਕਰਦੇ ਨੇ ਤੇ ਅਕਸਰ ਗੱਡੀਆਂ ਵਿੱਚ ਸ਼ਰਾਬ ਵੀ ਲੈ ਕੇ ਜਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਕਾਰ ਵਿੱਚ ਤੁਸੀਂ ਕਿੰਨੀ ਸ਼ਰਾਬ ਲਜਾ ਸਕਦੇ ਹੋ। ਹਰ ਸੂਬੇ ਦੀ ਆਪਣੀ ਵੱਖਰੀ ਪਾਲਿਸੀ ਹੁੰਦੀ ਹੈ ਪਰ ਜ਼ਿਆਦਤਰ ਵਿੱਚ ਇੱਕ ਲੀਟਰ ਸ਼ਰਾਬ ਲਜਾਣ ਦੀ ਇਜਾਜ਼ਤ ਹੈ। ਦਿੱਲੀ ਤੇ ਪੰਜਾਬ ਵਿੱਚ ਇੱਕ ਲੀਟਰ ਤੋਂ ਜ਼ਿਆਦਾ ਸ਼ਰਾਬ ਨਹੀਂ ਲਜਾ ਸਕਦੇ। ਜੇ ਤੁਸੀਂ ਕਿਸੇ ਦੂਜੇ ਸੂਬੇ ਤੋਂ ਪੰਜਾਬ ਵਿੱਚ ਆ ਰਹੇ ਹੋ ਤਾਂ ਇੱਕ ਲੀਟਰ ਤੋਂ ਵੱਧ ਨਹੀਂ ਰੱਖ ਸਕਦੇ। ਅਜਿਹਾ ਕਰਨ ਉੱਤੇ ਪੁਲਿਸ ਤੁਹਾਡੇ ਉੱਤੇ ਕਾਰਵਾਈ ਕਰ ਸਕਦੀ ਹੈ ਤੇ ਘਰ ਵਿੱਚ ਵੀ ਸ਼ਰਾਬ ਰੱਖਣ ਦੀ ਲਿਮਟ ਹੈ। ਤੁਸੀਂ ਘਰ ਵਿੱਚ 3 ਲੀਟਰ ਸ਼ਰਾਬ ਜਾਂ ਫਿਰ 12 ਬੋਤਲਾਂ ਬੀਅਰ ਦੀਆਂ ਰੱਖ ਸਕਦੇ ਹੋ ਦਿੱਲੀ ਵਿੱਚ 18 ਬੋਤਲਾਂ ਬੀਅਰ ਤੇ 9 ਲੀਟਰ ਸ਼ਰਾਬ ਰੱਖਣ ਦੀ ਇਜਾਜ਼ਤ ਹੈ।