ਆਂਡੇ ਨੂੰ ਸੁਪਰਫੂਡ ਦੀ ਸੂਚੀ ਵਿੱਚ ਰੱਖਿਆ ਗਿਆ ਹੈ , ਇਹ ਪੋਸ਼ਕ ਤੱਕਾਂ ਨਾਲ ਭਰਭੂਰ ਹੈ। ਆਂਡੇ ਵਿੱਚ ਤੁਹਾਨੂੰ ਵਿਟਾਮਿਨ, ਪ੍ਰੋਟੀਨ, ਮਿਨਰਲਸ ਤੇ ਹੈਲਥੀ ਫੈਟ ਮਿਲਦਾ ਹੈ। ਆਓ ਤੁਹਾਨੂੰ ਦੱਸ ਦਈਏ ਕਿ ਉੱਬਲਿਆ ਆਂਡਾ ਜਾਂ ਆਮਲੇਟ ਕਿਸ ਨੂੰ ਖਾਣ ਵਿੱਚ ਫਾਇਦਾ ਇਹ ਪੂਰੀ ਤਰ੍ਹਾਂ ਤੁਹਾਡੇ ਉੱਤੇ ਨਿਰਭਰ ਹੈ ਕਿ ਤੁਹਾਨੂੰ ਕੀ ਪਸੰਦ ਹੈ। ਉੱਬਲੇ ਆਂਡੇ ਵਿੱਚ ਤੇਲ ਜਾਂ ਘਿਓ ਦੀ ਵਰਤੋਂ ਨਹੀਂ ਹੁੰਦਾ ਇਸ ਲਈ ਸਿਹਤ ਦੇ ਲਈ ਚੰਗਾ ਹੈ। ਉੱਬਲੇ ਹੋਏ ਆਂਡੇ ਵਿੱਚ ਕੈਲੋਰੀ ਬਹੁਤ ਘੱਟ ਹੁੰਦੀ ਹੈ ਜੋ ਤੁਹਾਡਾ ਭਾਰ ਘਟਾਉਣ ਵਿੱਚ ਮਦਦ ਕਰਦੀ ਹੈ। ਇਸ ਤੋਂ ਇਲਾਵਾ ਜਿਨ੍ਹਾਂ ਨੂੰ ਮਸਾਲੇਦਾਰ ਖਾਣਾ ਚੰਗਾ ਲਗਦਾ ਹੈ ਉਹ ਇਹ ਖਾ ਸਕਦੇ ਹਨ। ਜੇ ਤੁਸੀਂ ਸਿਰਫ ਸੁਆਦ ਭਾਲਦੇ ਹੋ ਤਾਂ ਤੁਸੀਂ ਆਮਲੇਟ ਖਾ ਸਕਦੇ ਹੋ। ਉੱਬਲਿਆ ਆਂਡਾ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ ਤੇ ਆਮਲੇਟ ਐਨਰਜੀ ਦਿੰਦਾ ਹੈ।