ਕਿਹੜੇ ਲੋਕਾਂ ਨੂੰ ਸਭ ਤੋਂ ਪਹਿਲਾਂ ਪੈਂਦਾ ਦਿਲ ਦਾ ਦੌਰਾ?



ਦੁਨੀਆ ਭਰ ਵਿੱਚ ਦਿਲ ਦੀ ਬਿਮਾਰੀ ਦਾ ਖਤਰਾ ਲਗਾਤਾਰ ਵਧਦਾ ਜਾ ਰਿਹਾ ਹੈ



ਵਰਲਡ ਹਾਰਟ ਫੈਡਰੇਸ਼ਨ ਦੇ ਮੁਤਾਬਕ ਦੁਨੀਆ ਵਿੱਚ ਹਰ 3 ਵਿਚੋਂ ਇੱਕ ਮੌਤ ਦਿਲ ਦੀ ਬਿਮਾਰੀ ਦੀ ਵਜ੍ਹਾ ਕਰਕੇ ਹੋ ਰਹੀ ਹੈ



ਜਿਸ ਵਿੱਚ ਹਾਰਟ ਅਟੈਕ ਦਿਲ ਦੀ ਬਿਮਾਰੀ ਦੀ ਸਭ ਤੋਂ ਖਤਰਨਾਕ ਕੰਡੀਸ਼ਨ ਹੈ



ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਲੋਕਾਂ ਨੂੰ ਹਾਰਟ ਅਟੈਕ ਦਾ ਖਤਰਾ ਸਭ ਤੋਂ ਜ਼ਿਆਦਾ ਰਹਿੰਦਾ ਹੈ



ਹਾਰਟ ਅਟੈਕ ਕਿਸੇ ਨੂੰ ਵੀ ਆ ਸਕਦਾ ਹੈ ਪਰ ਕੁਝ ਲੋਕਾਂ ਵਿੱਚ ਇਸ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ



ਮਰਦਾਂ ਦੇ ਲਈ 45 ਸਾਲ ਤੋਂ ਜ਼ਿਆਦਾ ਅਤੇ ਔਰਤਾਂ ਦੇ ਲਈ 55 ਸਾਲ ਤੋਂ ਵੱਧ ਹੋਣ ਦੀ ਉਮਰ ਵਿੱਚ ਹਾਰਟ ਅਟੈਕ ਪੈਣ ਦੀ ਸੰਭਾਵਨਾ ਵੱਧ ਜਾਂਦੀ ਹੈ



ਖਰਾਬ ਲਾਈਫਸਟਾਈਲ ਦੇ ਕਰਕੇ ਅਨਿਯਮਿਤ ਖਾਣ-ਪੀਣ, ਜੰਕ ਫੂਡ ਖਾਣ ਅਤੇ ਜ਼ਿਆਦਾ ਮਸਾਲੇਦਾਰ ਖਾਣ ਕਰਕੇ ਹਾਰਟ ਅਟੈਕ ਦਾ ਖਤਰਾ ਵਧਦਾ ਹੈ



ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਨਾਲ ਪੀੜਤ ਲੋਕਾਂ ਨੂੰ ਹਾਰਟ ਅਟੈਕ ਦਾ ਖਤਰਾ ਜਿਆਦਾ ਰਹਿੰਦਾ ਹੈ



ਮੋਟਾਪਾ ਹਾਰਟ ਅਟੈਕ ਦਾ ਸਭ ਤੋਂ ਵੱਡਾ ਖਤਰਨਾਕ ਕਾਰਕ ਹੈ, ਮਾਨਸਿਕ ਤਣਾਅ ਜਾਂ ਸਮੋਕਿੰਗ ਅਤੇ ਸ਼ਰਾਬ ਵਰਗੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਵਾਲੇ ਲੋਕਾਂ ਨੂੰ ਹਾਰਟ ਅਟੈਕ ਦਾ ਖਤਰਾ ਜ਼ਿਆਦਾ ਰਹਿੰਦਾ ਹੈ