Millennials ਤੇ Gen Z ਵਰਗੇ ਸ਼ਬਦਾਂ ਬਾਰੇ ਤਾਂ ਤੁਸੀਂ ਬਹੁਤ ਕੁਝ ਸੁਣਿਆ ਹੋਵੇਗਾ। ਇਹ ਸ਼ਬਦ ਵੱਖ-ਵੱਖ ਪੀੜ੍ਹੀਆਂ ਦੇ ਲੋਕਾਂ ਨੂੰ ਦਰਸਾਉਂਦੇ ਹਨ।

ਅਜਿਹੇ 'ਚ ਹੁਣ ਨਵੀਂ ਪੀੜ੍ਹੀ ਆ ਰਹੀ ਹੈ ਜਿਸ ਨੂੰ ਜਨਰੇਸ਼ਨ ਬੀਟਾ ਕਿਹਾ ਜਾ ਰਿਹਾ ਹੈ।



ਇਹ ਉਹ ਲੋਕ ਹਨ ਜਿਨ੍ਹਾਂ ਦਾ ਜਨਮ 2025 ਤੋਂ 2039 ਦਰਮਿਆਨ ਹੋਵੇਗਾ।

ਇਹ ਉਹ ਲੋਕ ਹਨ ਜਿਨ੍ਹਾਂ ਦਾ ਜਨਮ 2025 ਤੋਂ 2039 ਦਰਮਿਆਨ ਹੋਵੇਗਾ।

ਜਿਹੜੇ ਲੋਕ ਸਾਲ 2010 ਤੋਂ 2024 ਦੇ ਵਿਚਕਾਰ ਹੋਇਆ ਹੈ ਉਹ ਜਨਰਲ ਅਲਫ਼ਾ ਹਨ ਅਤੇ ਉਸ ਤੋਂ ਪਹਿਲਾਂ Gen Z (ਜਨਮ 1997-2012) ਸੀ।



ਸਾਲ 2025 ਵਿੱਚ ਪੈਦਾ ਹੋਣ ਵਾਲੇ ਬੱਚਿਆਂ ਨੂੰ ਅਸੀਂ Beeta kids ਕਹਿ ਕੇ ਬੁਲਾਵਾਂਗੇ। ਇਹ ਬੱਚੇ ਅਜਿਹੇ ਸਮੇਂ ਵਿੱਚ ਵੱਡੇ ਹੋ ਰਹੇ ਹਨ ਜਦੋਂ ਤਕਨਾਲੋਜੀ ਹਰ ਪਾਸੇ ਵੱਡੀ ਭੂਮਿਕਾ ਨਿਭਾ ਰਹੀ ਹੈ।

Generation Beta ਦੇ ਬੱਚੇ ਵੱਡੇ ਹੋ ਕੇ ਇੱਕ ਅਜਿਹੀ ਦੁਨੀਆ ਵਿੱਚ ਰਹਿਣਗੇ, ਜਿੱਥੇ ਕਾਰਾਂ ਆਪਣੇ ਆਪ ਚਲਣਗੀਆਂ, ਸਾਡੀ ਸਿਹਤ ਦਾ ਖਿਆਲ ਰੱਖਣ ਲਈ ਵਿਸ਼ੇਸ਼ ਕਿਸਮ ਦੇ ਕੱਪੜੇ ਹੋਣਗੇ ਤੇ ਅਸੀਂ ਕੰਪਿਊਟਰ ਦੀ ਬਣੀ ਦੁਨੀਆ ਵਿੱਚ ਘੁੰਮਣ ਦੇ ਯੋਗ ਹੋਵਾਂਗੇ।

ਭਾਵ ਇਹ ਕਿ ਬੱਚੇ ਅਜਿਹੀ ਦੁਨੀਆਂ ਵਿੱਚ ਰਹਿਣਗੇ ਜਿੱਥੇ ਤਕਨਾਲੋਜੀ ਸਾਡੀ ਜ਼ਿੰਦਗੀ ਦਾ ਵੱਡਾ ਹਿੱਸਾ ਹੋਵੇਗੀ।



Gen ਅਲਫ਼ਾ ਸਮਾਰਟ ਡਿਵਾਈਸਾਂ, ਕੰਪਿਊਟਰ ਤੇ ਰੋਬੋਟ ਵਰਗੇ ਸਮਾਰਟ ਡਿਵਾਈਸਾਂ ਨਾਲ ਵਧ ਰਹੀ ਹੈ ਪਰ ਸਾਲ 2025 ਵਿੱਚ ਪੈਦਾ ਹੋਣ ਵਾਲੇ ਬੱਚਿਆਂ ਲਈ AI ਤੇ ਮਸ਼ੀਨਾਂ ਹਰ ਜਗ੍ਹਾ ਹੋਣਗੀਆਂ।

ਭਵਿੱਖ ਵਿੱਚ AI ਤੇ ਮਸ਼ੀਨਾਂ ਸਾਡੀ ਜ਼ਿੰਦਗੀ ਦਾ ਇੱਕ ਖਾਸ ਹਿੱਸਾ ਹੋਣਗੀਆਂ।

ਭਵਿੱਖ ਵਿੱਚ AI ਤੇ ਮਸ਼ੀਨਾਂ ਸਾਡੀ ਜ਼ਿੰਦਗੀ ਦਾ ਇੱਕ ਖਾਸ ਹਿੱਸਾ ਹੋਣਗੀਆਂ।

ਇਹ ਨਵੀਂ ਤਕਨੀਕ ਸਾਡੀ ਪੜ੍ਹਾਈ, ਕੰਮ, ਖੇਡਣ ਤੇ ਬਿਮਾਰ ਹੋਣ 'ਤੇ ਵੀ ਸਾਡੀ ਮਦਦ ਕਰੇਗੀ।