ਸਰਦੀਆਂ ਵਿੱਚ ਇਸ ਤਰੀਕੇ ਨਾਲ ਸੁਕਾਓ ਕੱਪੜੇ, ਨਹੀਂ ਆਵੇਗੀ ਬਦਬੂ ਕਿਉਂਕਿ ਸਰਦੀਆਂ ਵਿੱਚ ਕੱਪੜੇ ਆਸਾਨੀ ਨਾਲ ਨਹੀਂ ਸੁੱਕਦੇ ਹਨ ਅਤੇ ਉਨ੍ਹਾਂ ਵਿਚੋਂ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ ਆਓ ਜਾਣਦੇ ਹਾਂ ਸਰਦੀਆਂ ਵਿੱਚ ਕੱਪੜੇ ਕਿਵੇਂ ਸੁਕਾ ਸਕਦੇ ਹਾਂ ਜੇਕਰ ਤੁਸੀਂ ਮਸ਼ੀਨ ਵਿੱਚ ਕੱਪੜੇ ਧੋ ਰਹੇ ਹੋ ਤਾਂ ਉਨ੍ਹਾਂ ਨੂੰ ਕੁਝ ਦੇਰ ਲਈ ਸਪਿਨ ਜ਼ਰੂਰ ਕਰੋ ਇਸ ਨਾਲ ਕੱਪੜਿਆਂ ਵਿਚੋਂ ਫਾਲਤੂ ਪਾਣੀ ਨਿਕਲ ਜਾਵੇਗਾ ਅਤੇ ਕੱਪੜੇ ਆਸਾਨੀ ਨਾਲ ਸੁੱਕ ਜਾਣਗੇ ਇਸ ਦੇ ਨਾਲ ਹੀ ਕੱਪੜਿਆਂ ਨੂੰ ਅਜਿਹੀ ਥਾਂ 'ਤੇ ਸੁਕਾਓ ਜਿੱਥੇ ਖਿੜਕੀ ਹੋਵੇ ਜਾਂ ਜਿੱਥੋਂ ਚੰਗੀ ਹਵਾ ਆਉਂਦੀ ਹੋਵੇ ਜਿਸ ਨਾਲ ਉਨ੍ਹਾਂ ਦੀ ਬਦਬੂ ਚਲੀ ਜਾਵੇ ਉੱਥੇ ਹੀ ਕੱਪੜੇ ਸੁਕਾਉਣ ਵੇਲੇ ਤੁਸੀਂ ਹੀਟਰ ਚਲਾ ਸਕਦੇ ਹੋ ਤੁਸੀਂ ਵੀ ਇਸ ਤਰੀਕੇ ਨਾਲ ਕੱਪੜੇ ਸੁਕਾ ਸਕਦੇ ਹੋ ਇਦਾਂ ਤੁਹਾਡੇ ਕੱਪੜਿਆਂ ਵਿਚੋਂ ਬਦਬੂ ਨਹੀਂ ਆਵੇਗੀ