ਰੂਮ ਹੀਟਰ 'ਤੇ ਹੱਥ ਸੇਕਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ ਸਰਦੀਆਂ ਵਿੱਚ ਠੰਡ ਤੋਂ ਰਾਹਤ ਪਾਉਣ ਲਈ ਲੋਕ ਰੂਮ ਹੀਟਰ ਦਾ ਇਸਤੇਮਾਲ ਕਰਦੇ ਹਨ ਆਓ ਜਾਣਦੇ ਹਾਂ ਰੂਮ ਹੀਟਰ 'ਤੇ ਹੱਥ ਸੇਕਣ ਤੋਂ ਪਹਿਲਾਂ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਰੂਮ ਹੀਟਰ ਨੂੰ ਲੰਬੇ ਸਮੇਂ ਤੱਕ ਚਾਲੂ ਰੱਖਣ ਨਾਲ ਅੱਗ ਲੱਗਣ ਦਾ ਖਤਰਾ ਰਹਿੰਦਾ ਹੈ ਰੂਮ ਹੀਟਰ ਦੇ ਕੋਲ ਹੱਥ ਜ਼ਿਆਦਾ ਸੇਕਣ ਨਾਲ ਸਕਿਨ ਦੀ ਡ੍ਰਾਈਨੈਸ, ਸਕਿਨ ਰੁਖੀ-ਸੁੱਖੀ ਹੋ ਸਕਦੀ ਹੈ ਬੰਦ ਕਮਰੇ ਵਿੱਚ ਹੀਟਰ ਚਲਾਉਣ ਨਾਲ ਆਕਸੀਜਨ ਦੀ ਕਮੀਂ ਹੁੰਦੀ ਹੈ, ਕਾਰਬਨ ਮੋਨੋਆਕਸਾਈਡ ਦੀ ਮਾਤਰਾ ਵੱਧ ਜਾਂਦੀ ਹੈ ਹੀਟਰ ਜਾਂ ਬਲੋਅਰ ਦੀ ਵਰਤੋਂ ਕਰਨ ਵੇਲੇ ਜ਼ਿਆਦਾ ਦੇਰ ਤੱਕ ਨਾ ਬੈਠੋ, ਜਿਸ ਨਾਲ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ ਜ਼ਿਆਦਾ ਰੂਮ ਹੀਟਰ ਚਲਾਉਣ ਨਾਲ ਅੱਖਾਂ ਵੀ ਪ੍ਰਭਾਵਿਤ ਹੁੰਦੀ ਹੈ, ਇਸ ਨਾਲ ਅੱਖਾਂ ਦੀ ਡ੍ਰਾਈਨੈਸ ਦੀ ਸਮੱਸਿਆ ਹੋ ਸਕਦੀ ਹੈ ਰੂਮ ਹੀਟਰ ਵਿਚੋਂ ਕਾਰਬਨ ਮੋਨੋਆਕਸਾਈਡ ਗੈਸ ਨਿਕਲਦੀ ਹੈ ਇਸ ਦੀ ਜ਼ਿਆਦਾ ਵਰਤੋਂ ਕਰਨਾ ਖਤਰਨਾਕ ਹੋ ਸਕਦਾ ਹੈ