ਨਵੇਂ ਸਾਲ ਉੱਤੇ ਲੋਕ ਪਾਰਟੀ ਕਰਦੇ ਹਨ ਤੇ ਚੰਗਾ ਜਸ਼ਨ ਮਨਾਉਂਦੇ ਹਨ। ਇਸ ਦੌਰਾਨ ਲੋਕ ਪਾਰਟੀ ਵਿੱਚ ਜਾਂ ਦੋਸਤਾਂ ਨਾਲ ਸ਼ਰਾਬ ਪੀਂਦੇ ਹਨ ਤਾਂ ਆਓ ਜਾਣਦੇ ਹਾਂ ਜੇ ਤੁਸੀਂ ਪਹਿਲੀ ਵਾਰ ਸ਼ਰਾਬ ਪੀ ਰਹੇ ਹੋ ਤਾਂ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਪਹਿਲੀ ਵਾਰ ਜਿੰਨੀ ਹੋ ਸਕੇ ਉਨ੍ਹੀਂ ਘੱਟ ਦਾਰੂ ਪੀਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੇ ਤੁਸੀਂ ਸੀਮਤ ਮਾਤਰਾ ਵਿੱਚ ਨਹੀਂ ਪੀਂਦੇ ਤਾਂ ਤੁਹਾਨੂੰ ਦਿੱਕਤ ਹੋ ਸਕਦੀ ਹੈ ਕੁਝ ਲੋਕਾਂ ਨੂੰ ਪੇਟ ਦਰਦ, ਗੈਸ ਤੇ ਉਲਟੀ ਦੀ ਦਿੱਕਤ ਹੋ ਸਕਦੀ ਹੈ ਜੇ ਤੁਸੀਂ ਖਾਲੀ ਪੇਟ ਸ਼ਰਾਬ ਪੀਂਦੇ ਹੋ ਤਾਂ ਹੈਂਗਓਵਰ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ ਪਹਿਲੀ ਵਾਰ ਸ਼ਰਾਬ ਪੀ ਰਹੇ ਹੋ ਤਾਂ ਕੋਸ਼ਿਸ਼ ਕਰੋ ਕਿ ਨਾਲ ਕੁਝ ਖਾਂਦੇ ਜ਼ਰੂਰ ਰਹੋ ਸ਼ਰਾਬ ਪੀਣ ਦੌਰਾਨ ਤੁਸੀਂ ਸੋਡਾ ਤੇ ਪਾਣੀ ਦੀ ਵਰਤੋ ਵੀ ਕਰ ਸਕਦੇ ਹੋ।