ਕੁਝ ਫਲ ਤੇ ਹੋਰ ਖਾਣ ਵਾਲੀਆਂ ਚੀਜ਼ਾਂ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਨਾਲ ਦਵਾਈ ਨਹੀਂ ਖਾਣੀ ਚਾਹੀਦੀ ਇਸ ਦੇ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਕੀ ਇਹ ਸੱਚ ਹੈ ਕਿ ਦਵਾਈ ਦੇ ਨਾਲ ਅੰਗੂਰ ਖਾਣ ਕਰਕੇ ਮੌਤ ਹੋ ਸਕਦੀ ਹੈ। ਅਜਿਹਾ ਕੁਝ ਵੀ ਨਹੀਂ ਹੈ ਕਿ ਅੰਗੂਰ ਖਾਣ ਨਾਲ ਮੌਤ ਹੋ ਸਕਦੀ ਹੈ। ਕਈ ਸਿਹਤ ਮਾਹਰਾਂ ਨੇ ਕਿਹਾ ਕਿ ਆਮ ਤੌਰ ਉੱਤੇ ਅਜਿਹਾ ਨਹੀਂ ਹੁੰਦਾ ਹੈ। ਪਰ ਕੁਝ ਦਵਾਈਆਂ ਅਜਿਹੀਆਂ ਹੁੰਦੀਆਂ ਹਨ ਜੋ ਅੰਗੂਰ ਨਾਲ ਜਲਦੀ ਰਿਐਕਟ ਕਰਦੀਆਂ ਹਨ। ਇਹ ਦਵਾਈ ਅੰਗੂਰ ਦੇ ਨਾਲ ਖਾਣ ਕਰਕੇ ਖਤਰਨਾਕ ਰਿਐਕਸ਼ਨ ਕਰ ਸਕਦੀ ਹੈ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਸ ਨਾਲ ਕਿਸੇ ਦੀ ਮੌਤ ਹੋ ਸਕਦੀ ਹੈ। ਦੱਸ ਦਈਏ ਕਿ ਅਜੇ ਤੱਕ ਇਸ ਤਰ੍ਹਾਂ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਹੈ।