ਆਂਡਾ ਇੱਕ ਪ੍ਰੋਟੀਨ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ। ਇਸ ਦੇ ਵਿੱਚ ਵਿਟਾਮਿਨ B12 ਤੇ ਵਿਟਾਮਿਨ ਡੀ ਜਿਹੇ ਪੋਸ਼ਕ ਤੱਤ ਪਾਏ ਜਾਂਦੇ ਹਨ। ਆਂਡਾ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਅਜਿਹੇ ਵਿੱਚ ਆਏ ਜਾਣਦੇ ਹਾਂ ਕਿ ਕੱਚਾ ਆਂਡਾ ਖਾਣ ਦੁੱਗਣੀ ਤਾਕਤ ਮਿਲਦੀ ਹੈ। ਲੋਕ ਸੋਚਦੇ ਹਨ ਕਿ ਇਸ ਨਾਲ ਦੁੱਗਣੀ ਤਾਕਤ ਮਿਲਦੀ ਹੈ ਪਰ ਇਹ ਪੂਰੀ ਤਰ੍ਹਾਂ ਨਾਲ ਸੱਚ ਨਹੀਂ ਹੈ। ਕੱਚਾ ਆਂਡਾ ਵਿਟਾਮਿਨ ਤੇ ਪੋਸ਼ਤ ਤੱਤਾਂ ਦਾ ਖ਼ਜ਼ਾਨਾ ਹੈ। ਇਸ ਨੂੰ ਖਾਣ ਨਾਲ ਗੁੱਡ ਕੈਲਸਟ੍ਰੋਲ ਵੀ ਮਿਲਦਾ ਹੈ। ਪਰ ਕੱਚੇ ਆਂਡੇ ਵਿੱਚ ਸਾਲਮੋਨੇਲਾ ਨਾਮਕ ਬੈਕਟੀਰੀਆ ਪਾਇਆ ਜਾਂਦਾ ਹੈ। ਜਿਸ ਨਾਲ ਉਲਟੀ, ਦਸਤ, ਬੁਖ਼ਾਰ ਤੇ ਸਿਰ ਦਰਦ ਵਰਗੀ ਦਿੱਕਤ ਖੜ੍ਹੀ ਹੋ ਸਕਦੀ ਹੈ।