ਦੁੱਧ ਸਾਡੀ ਸਿਹਤ ਲਈ ਬਹੁਤ ਚੰਗਾ ਮੰਨਿਆ ਜਾਂਦਾ ਹੈ, ਦੁੱਧ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ ਤੇ ਪ੍ਰੋਟੀਨ ਹੁੰਦਾ ਹੈ।

Published by: ਗੁਰਵਿੰਦਰ ਸਿੰਘ

ਦੁੱਧ ਸਾਡੀਆਂ ਮਾਸਪੇਸ਼ੀਆਂ ਤੇ ਹੱਡੀਆਂ ਦੀ ਲਈ ਵੀ ਬਹੁਤ ਫ਼ਾਇਦੇਮੰਦ ਹੈ।

ਜੇ ਤੁਸੀਂ ਸੌਣ ਤੋਂ ਪਹਿਲਾਂ ਗਰਮ ਦੁੱਧ ਦਾ ਇੱਕ ਗਲਾਸ ਪਾਣੀ ਪੀਂਦੇ ਹੋ ਤਾਂ ਤੁਹਾਨੂੰ ਇਸ ਦੇ ਬਹੁਤ ਫ਼ਾਇਦੇ ਮਿਲਣਗੇ।



ਇਸ ਨਾਲ ਰਾਤ ਦੀ ਨੀਂਦ ਵਧੀਆ ਆਉਂਦੀ ਹੈ ਇਸ ਤੋਂ ਇਲਾਵਾ ਇਹ ਸੌਣ ਤੇ ਜਾਗਣ ਦੀ ਸਾਈਕਲ ਨੂੰ ਵੀ ਸਹੀ ਰੱਖਦਾ ਹੈ।



ਦੁੱਧ ਟੈਂਸ਼ਨ ਘੱਟ ਕਰਨ ਵਿੱਚ ਵੀ ਮਦਦ ਕਰਦਾ ਹੈ, ਇਸ ਚ ਮੌਜੂਦ ਪੋਟਾਸ਼ੀਅਮ ਮਾਸਪੇਸ਼ੀਆਂ ਨੂੰ ਆਰਾਮ ਦਿੰਦਾ ਹੈ।



ਇਸ ਪਾਚਨ ਵਿੱਚ ਵੀ ਸੁਧਾਰ ਕਰਦਾ ਹੈ, ਇਹ ਵੀ ਕਿਹਾ ਜਾਂਦਾ ਹੈ ਕਿ ਠੰਡੇ ਦੁੱਧ ਨਾਲੋਂ ਗਰਮ ਛੇਤੀ ਪਚ ਜਾਂਦਾ ਹੈ।



ਦੁੱਧ ਵਿੱਚ 87 ਫ਼ੀਸਦੀ ਪਾਣੀ ਹੁੰਦਾ ਹੈ ਇਸ ਦਾ ਸੇਵਨ ਕਰਨ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ।



ਦੁੱਧ ਵਿੱਚ ਪ੍ਰੋਟੀਨ ਤੋੰ ਇਲਾਵਾ ਵਿਟਾਮਿਨ ਬੀ ਤੇ ਡੀ ਹੁੰਦਾ ਹੈ ਇਹ ਸਾਰੇ ਪੋਸ਼ਕ ਤੱਤ ਸਰੀਰ ਲਈ ਜ਼ਰੂਰੀ ਮੰਨੇ ਜਾਂਦੇ ਹਨ।



ਇਸ ਤੋਂ ਇਲਾਵਾ ਇਸ ਨਾਲ ਕਬਜ਼ ਦੀ ਦਿੱਕਤ ਵੀ ਦੂਰ ਹੋ ਜਾਂਦੀ ਹੈ ਇਹ ਬੱਚਿਆ ਲਈ ਵੀ ਕਾਫੀ ਸਿਹਤਮੰਦ ਹੈ।