ਸਿਹਤਮੰਦ ਰਹਿਣ ਲਈ ਜਿਵੇਂ ਚੰਗੀ ਖ਼ੁਰਾਕ ਜ਼ਰੂਰੀ ਹੈ ਉਵੇਂ ਹੀ ਚੰਗੀ ਨੀਂਦ ਵੀ ਬਹੁਤ ਜ਼ਰੂਰੀ ਹੈ।

Published by: ਗੁਰਵਿੰਦਰ ਸਿੰਘ

ਨੀਂਦ ਨਾ ਪੂਰੀ ਹੋਣ ਉੱਤੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਹਰ ਵਿਅਕਤੀ ਲਈ 7 ਤੋਂ 9 ਘੰਟੇ ਦੀ ਨੀਂਦ ਬੜੀ ਜ਼ਰੂਰੀ ਹੈ, ਇਸ ਨਾਲ ਤੁਸੀਂ ਸਿਹਤਯਾਬ ਰਹੋਗੇ।



ਜੇ ਤੁਸੀਂ 7 ਘੰਟਿਆਂ ਤੋਂ ਘੱਟ ਸੌਂਦੇ ਹੋ ਤਾਂ ਤੁਹਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Published by: ਗੁਰਵਿੰਦਰ ਸਿੰਘ

ਨੀਂਦ ਪੂਰੀ ਨਾ ਹੋਣ ਕਰਕੇ ਭੁੱਖ ਜ਼ਿਆਦਾ ਲਗਦੀ ਹੈ ਤੇ ਹਾਰਮੋਨ ਦਾ ਪੱਧਰ ਵਧ ਜਾਂਦਾ ਹੈ ਤੇ ਲੇਪਟਿਨ ਦਾ ਸੰਤੁਲਨ ਵਿਗੜ ਜਾਂਦਾ ਹੈ।



ਇਸ ਤੋਂ ਇਲਾਵਾ ਘੱਟ ਨੀਂਦ ਲੈਣ ਨਾਲ ਤੁਸੀਂ ਸਵੇਰੇ ਉੱਠਕੇ ਥੱਕੇ-ਥੱਕੇ ਮਹਿਸੂਸ ਕਰ ਸਕਦੇ ਹੋ।

ਸੌਂਦੇ ਵੇਲੇ ਸਰੀਰ ਦੀ ਅੰਦਰੂਨੀ ਮੁਰੰਮਤ ਹੁੰਦੀ ਹੈ ਤੇ ਸਫਾਈ ਹੁੰਦੀ ਹੈ ਪਰ ਨੀਂਦ ਪੂਰੀ ਨਾ ਹੋਣ ਕਰਕੇ ਇਹ ਨਹੀਂ ਹੁੰਦਾ.



ਇਸ ਤੋਂ ਇਲਾਵਾ ਘੱਟ ਨੀਂਦ ਕਰਕੇ ਹਾਈ ਬੀਪੀ ਦੀ ਦਿੱਕਤ ਹੋ ਸਕਦੀ ਹੈ ਤੇ ਇਸ ਤੋਂ ਇਲਾਵਾ ਦਿਲ ਦੇ ਦੌਰੇ ਦਾ ਖ਼ਤਰਾ ਵਧ ਜਾਂਦਾ ਹੈ।



ਨੀਂਦ ਪੂਰੀ ਨਾ ਹੋਣ ਕਰਕੇ ਦਿਮਾਗ਼ ਤਰੋਤਾਜ਼ਾ ਨਹੀਂ ਹੁੰਦਾ ਜਿਸ ਕਰਕੇ ਕਈ ਮਾਨਸਿਕ ਦਿੱਕਤਾਂ ਹੋ ਸਕਦੀਆਂ ਹਨ।



ਪੁਰਸ਼ਾ ਵਿੱਚ ਨੀਂਦ ਘੱਟ ਹੋਣ ਕਰਕੇ ਉਨ੍ਹਾਂ ਦਾ testosterone ਪੱਧਰ ਡਿੱਗ ਸਕਦਾ ਹੈ।