ਬੇਸਨ ਦੇ ਲੱਡੂ ਹਰ ਕਿਸੇ ਨੂੰ ਖੂਬ ਪਸੰਦ ਹੁੰਦੇ ਹਨ। ਅੱਜ ਤੁਹਾਨੂੰ ਦੱਸਾਂਗੇ ਤੁਸੀਂ ਕਿਵੇਂ ਘਰ ‘ਚ ਹੀ ਬੇਸਨ ਦੇ ਲੱਡੂ ਤਿਆਰ ਕਰ ਸਕਦੇ ਹੋ।



ਕਿਸੇ ਵੀ ਤਿਉਹਾਰ ਮੌਕੇ ਤੁਸੀਂ ਬਹੁਤ ਹੀ ਆਰਾਮ ਦੇ ਨਾਲ ਘਰ ਦੇ ਵਿੱਚ ਤਿਆਰ ਕਰ ਸਕਦੇ ਹੋ।



ਲੱਡੂ ਬਣਾਉਣ ਦੇ ਲਈ ਸਮੱਗਰੀ- 2 ਕੱਪ ਬੇਸਨ ਦਾ ਆਟਾ, 1/2 ਕੱਪ ਘਿਓ, ¾ ਕੱਪ ਪਾਊਡਰ ਸ਼ੂਗਰ, ¼ ਚਮਚ ਇਲਾਇਚੀ ਪਾਊਡਰ, ਕੱਟੇ ਹੋਏ ਬਦਾਮ, ਕੱਟਿਆ ਹੋਇਆ ਪਿਸਤਾ, ਚਾਂਦੀ ਦਾ ਵਰਕ



ਬੇਸਨ ਦੇ ਲੱਡੂ ਬਣਾਉਣ ਲਈ ਪਹਿਲਾਂ ਕੜਾਹੀ 'ਚ ਘਿਓ ਗਰਮ ਕਰੋ, ਇਸ 'ਚ ਬਦਾਮ ਪਾ ਕੇ ਹਲਕਾ ਭੂਰਾ ਹੋਣ ਤੱਕ ਭੁੰਨ ਲਓ।



ਇਸ ਤੋਂ ਬਾਅਦ ਤਲੇ ਹੋਏ ਬਦਾਮ ਨੂੰ ਪਲੇਟ 'ਚ ਵੱਖ-ਵੱਖ ਕੱਢ ਲਓ, ਉਸੇ ਘਿਓ 'ਚ ਬੇਸਨ ਦਾ ਆਟਾ ਪਾ ਕੇ ਭੁੰਨਾ ਸ਼ੁਰੂ ਕਰ ਦਿਓ।



ਬੇਸਨ ਨੂੰ ਘਿਓ 'ਚ ਅੱਧੇ ਘੰਟੇ ਲਈ ਘੱਟ ਅੱਗ 'ਤੇ ਭੁੰਨ ਲਓ। ਜਦੋਂ ਬੇਸਨ ਦਾ ਰੰਗ ਹਲਕਾ ਭੂਰਾ ਹੋ ਜਾਵੇ ਅਤੇ ਇਸ ਵਿੱਚੋਂ ਖੁਸ਼ਬੂ ਆਉਣ ਲੱਗੇ ਤਾਂ ਗੈਸ ਬੰਦ ਕਰ ਦਿਓ ਅਤੇ ਮਿਸ਼ਰਣ ਨੂੰ ਪੂਰੀ ਤਰ੍ਹਾਂ ਠੰਡਾ ਹੋਣ ਲਈ ਰੱਖ ਦਿਓ।

ਜਿਵੇਂ ਹੀ ਲੱਡੂ ਦਾ ਮਿਸ਼ਰਣ ਠੰਡਾ ਹੁੰਦਾ ਹੈ, ਇਸ ਵਿਚ ਚੀਨੀ ਪਾਊਡਰ ਅਤੇ ਇਲਾਇਚੀ ਪਾਊਡਰ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ। ਹੁਣ ਇਸ ਮਿਸ਼ਰਣ ਵਿੱਚ ਬਾਰੀਕ ਕੱਟੇ ਹੋਏ ਬਦਾਮ ਪਾਓ।



ਹਰ ਚੀਜ਼ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ, ਤਿਆਰ ਮਿਸ਼ਰਣ ਤੋਂ ਲੱਡੂ ਬਣਾਉਣਾ ਸ਼ੁਰੂ ਕਰੋ।



ਲੱਡੂ ਨੂੰ ਸਜਾਉਣ ਲਈ ਇਸ 'ਤੇ ਸਿਲਵਰ ਵਰਕ ਅਤੇ ਪਿਸਤਾ ਲਗਾਓ।

ਸਵਾਦਿਸ਼ਟ ਬੇਸਨ ਦੇ ਲੱਡੂ ਤਿਆਰ ਹਨ।

ਸਵਾਦਿਸ਼ਟ ਬੇਸਨ ਦੇ ਲੱਡੂ ਤਿਆਰ ਹਨ।