ਜਨਮ ਅਸ਼ਟਮੀ ਹਿੰਦੂਆਂ ਦੇ ਪ੍ਰਮੁੱਖ ਤਿਉਹਾਰਾਂ ਵਿੱਚੋਂ ਇੱਕ ਹੈ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਸ਼ਰਧਾਲੂ ਇਸ ਦਿਨ ਦੀ ਬੜੀ ਬੇਸਬਰੀ ਨਾਲ ਉਡੀਕ ਕਰਦੇ ਹਨ ਇਸ ਦਿਨ ਵਰਤ ਰੱਖਣਵਾਲਿਆਂ ਨੂੰ ਕੁਝ ਖਾਸ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਉਨ੍ਹਾਂ ਨੂੰ ਖਾਣ-ਪੀਣ ਦਾ ਧਿਆਨ ਰੱਖਣਾ ਪੈਂਦਾ ਹੈ ਜੇਕਰ ਇਸ ਵਰਤ ਦੌਰਾਨ ਤੁਸੀਂ ਖਾਣ-ਪੀਣ ਨੂੰ ਲੈ ਕੇ ਕੋਈ ਗਲਤੀ ਕਰਦੇ ਹੋ ਤਾਂ ਤੁਹਾਡਾ ਪੂਰਾ ਵਰਤ ਬੇਕਾਰ ਹੋ ਜਾਂਦਾ ਹੈ ਇਸ ਵਰਤ ਦੌਰਾਨ ਸਾਤਵਿਕ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ ਕਈ ਲੋਕਾਂ ਦੇ ਮਨ 'ਚ ਇਹ ਸਵਾਲ ਹੁੰਦਾ ਹੈ ਕਿ ਕੀ ਉਹ ਜਨਮ ਅਸ਼ਟਮੀ 'ਤੇ ਆਲੂ ਖਾ ਸਕਦੇ ਹਨ ਜਾਂ ਨਹੀਂ ਵਰਤ ਦੇ ਦੌਰਾਨ ਤੁਸੀਂ ਆਲੂ ਖਾ ਸਕਦੇ ਹੋ, ਤੁਸੀਂ ਆਲੂ ਤੋਂ ਬਣਿਆ ਸਾਰਾ ਸਾਤਵਿਕ ਭੋਜਨ ਖਾ ਸਕਦੇ ਹੋ ਤੁਹਾਨੂੰ ਦੱਸ ਦੇਈਏ ਕਿ ਰਾਤ ਨੂੰ 12 ਵਜੇ ਭਗਵਾਨ ਦੇ ਜਨਮ ਤੋਂ ਬਾਅਦ ਹੀ ਭੋਜਨ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਅਸੀਂ ਵਰਤ ਰੱਖ ਸਕਦੇ ਹਾਂ