ਸਰੀਰ 'ਚ ਖਾਜ ਕਿਉਂ ਹੁੰਦੀ ਹੈ
ਖਾਜ ਨੂੰ ਪ੍ਰੂਰਿਟਸ ਵੀ ਕਿਹਾ ਜਾਂਦਾ ਹੈ
ਕਈ ਵਾਰ ਖਾਜ ਬਹੁਤ ਜ਼ਿਆਦਾ ਪਰੇਸ਼ਾਨ ਕਰਦੀ ਹੈ
ਜਿਸ ਕਰਕੇ ਬੇਚੈਨੀ, ਨੀਂਦ ਨਾ ਆਉਣਾ, ਮੂਡ ਖਰਾਬ ਹੋਣਾ ਅਤੇ ਕਈ ਸਮੱਸਿਆਵਾਂ ਵੀ ਹੋ ਸਕਦੀਆਂ ਹਨ
ਆਓ ਜਾਣਦੇ ਹਾਂ ਸਰੀਰ 'ਚ ਕਿਉਂ ਖਾਜ ਹੁੰਦੀ ਹੈ
ਸਰੀਰ ਵਿੱਚ ਖਾਜ ਹੋਣ ਦੇ ਕਈ ਕਾਰਨ ਹੋ ਸਕਦੇ ਹਨ
ਜਿਵੇਂ ਕਿ ਧੂੜ, ਕੁਝ ਗਲਤ ਖਾਣ ਜਾਂ ਦਵਾਈਆਂ ਤੋਂ ਐਲਰਜੀ ਹੋਣ 'ਤੇ ਸਰੀਰ 'ਤੇ ਲਾਲ ਦਾਣੇ ਅਤੇ ਖਾਜ ਹੋ ਸਕਦੀ ਹੈ
ਫੰਗਲ, ਵਾਇਰਸ ਜਾਂ ਬੈਕਟੀਰੀਅਲ ਇਨਫੈਕਸ਼ਨ ਦੇ ਕਰਕੇ ਖਾਜ ਵੀ ਹੋ ਸਕਦੀ ਹੈ
ਐਕਜਿਮਾ, ਸੋਰਾਇਸਿਸ, ਦਾਦ ਜਾਂ ਹੋਰ ਸਕਿਨ ਸਬੰਧੀ ਸਮੱਸਿਆਵਾਂ ਕਰਕੇ ਖਾਜ ਅਤੇ ਦਾਣੇ ਵੀ ਹੋ ਸਕਦੇ ਹਨ