ਹਰ ਸਾਲ ਗਰਮੀ ਵੱਧਦੀ ਹਨ। ਇਸ ਸਾਲ ਵੀ ਜ਼ਿਆਦਾ ਗਰਮੀ ਪੈਣ ਦੀ ਸੰਭਾਵਨਾ ਹੈ।

Published by: ਸ਼ੰਕਰ ਦਾਸ

ਗਰਮੀ ਦੇ ਮੌਸਮ 'ਚ ਕੜਕਦੀ ਧੁੱਪ ਦੀ ਵਜ੍ਹਾ ਨਾਲ ਲੂ ਦਾ ਲੱਗਣਾ ਆਮ ਗੱਲ ਹੈ। ਇਸ ਲਈ ਲੂ ਤੋਂ ਬੱਚਣ ਲਈ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ।

Published by: ਸ਼ੰਕਰ ਦਾਸ

ਅਸਲ 'ਚ ਪਾਣੀ ਦੀ ਕਮੀ ਦੇ ਕਾਰਨ ਇਹ ਪਰੇਸ਼ਾਨੀ ਜ਼ਿਆਦਾ ਹੁੰਦੀ ਹੈ। ਇਸ ਲਈ ਬਹਿਤਰ ਹੋਵੇਗਾ ਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ।

Published by: ਸ਼ੰਕਰ ਦਾਸ

ਗਰਮੀਆਂ 'ਚ ਲੂ ਤੋਂ ਬਚਣ ਲਈ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਆਪਣੇ ਹੱਥਾਂ ਅਤੇ ਮੂੰਹ ਨੂੰ ਕੱਪੜੇ ਨਾਲ ਢੱਕ ਲਓ।

Published by: ਸ਼ੰਕਰ ਦਾਸ

ਗਰਮੀ ਦੇ ਮੌਸਮ 'ਚ ਬਾਹਰ ਨਿਕਲਣ ਤੋਂ ਪਹਿਲਾਂ ਹਮੇਸ਼ਾ ਆਪਣੇ ਨਾਲ ਪਾਣੀ ਦੀ ਬੋਤਲ ਰੱਖੋ ਅਤੇ ਥੋੜ੍ਹੀ-ਥੋੜ੍ਹੀ ਦੇਰ ਬਾਅਦ ਪਾਣੀ ਪੀਂਦੇ ਰਹੋ।

Published by: ਸ਼ੰਕਰ ਦਾਸ

ਰੋਜ਼ਾਨਾ ਗਰਮੀਆਂ 'ਚ ਨਿੰਬੂ ਪਾਣੀ ਦਾ ਸੇਵਨ ਜ਼ਰੂਰ ਕਰੋ। ਇਸ ਨਾਲ ਤੁਹਾਡੇ ਸਰੀਰ 'ਚ ਪਾਣੀ ਦੀ ਕਮੀ ਪੂਰੀ ਹੋਵੇਗੀ।

Published by: ਸ਼ੰਕਰ ਦਾਸ

ਪੁਦੀਨਾ ਗਰਮੀ ਤੋਂ ਰਾਹਤ ਦਿਵਾਉਣ 'ਚ ਕਾਫੀ ਫਾਇਦੇਮੰਦ ਹੁੰਦਾ ਹੈ। ਇਹ ਪੇਟ ਦੀ ਜਲਣ ਨੂੰ ਸ਼ਾਂਤ ਕਰਦਾ ਹੈ। ਇਸ ਨਾਲ ਗੈਸ ਦੀ ਸਮੱਸਿਆ ਵੀ ਦੂਰ ਰਹਿੰਦੀ ਹੈ ਅਤੇ ਲੂ ਵੀ ਨਹੀਂ ਲਗਦੀ।

Published by: ਸ਼ੰਕਰ ਦਾਸ

ਗਰਮੀ ਦੇ ਦਿਨਾਂ 'ਚ ਹਲਕਾ ਭੋਜਨ ਕਰਨਾ ਚਾਹੀਦਾ ਹੈ ਅਤੇ ਖਾਣੇ 'ਚ ਦਹੀ ਨੂੰ ਜ਼ਰੂਰ ਸ਼ਾਮਲ ਕਰੋ। ਦੁਪਹਿਰ ਦੇ ਸਮੇਂ ਲੱਸੀ ਜ਼ਰੂਰ ਪੀਓ।

Published by: ਸ਼ੰਕਰ ਦਾਸ

ਗਰਮੀ ਦੇ ਮੌਸਮ 'ਚ ਠੰਡਾਈ ਵੀ ਲੂ ਲੱਗਣ ਤੋਂ ਬਚਾਉਂਦੀ ਹੈ ਅਤੇ ਸਰੀਰ ਨੂੰ ਤੰਦਰੂਸਤੀ ਦਿੰਦਾ ਹੈ। ਇਸ ਲਈ ਇਸ ਦਾ ਰੋਜ਼ਾਨਾ ਸੇਵਨ ਜ਼ਰੂਰ ਕਰੋ।

Published by: ਸ਼ੰਕਰ ਦਾਸ

ਗਰਮੀ ਦੇ ਮੌਸਮ 'ਚ ਤਰਬੂਜ਼, ਕੱਕੜੀ ਅਤੇ ਖੀਰਾ ਜ਼ਰੂਰ ਖਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਫਲਾਂ ਦਾ ਰਸ ਜ਼ਰੂਰ ਪੀਓ।

Published by: ਸ਼ੰਕਰ ਦਾਸ