ਗਰਮੀ ਤੋਂ ਰਾਹਤ ਪਾਉਣ ਲਈ ਕਮਰੇ ਵਿੱਚ ਕਰੋ ਆਹ ਜੁਗਾੜ

ਗਰਮੀ ਦਾ ਮੌਸਮ ਆਉਂਦਿਆਂ ਹੀ ਤੇਜ਼ ਧੁੱਪ ਅਤੇ ਹੁੰਮਸ ਲੋਕਾਂ ਨੂੰ ਪਰੇਸ਼ਾਨ ਕਰਨ ਲੱਗ ਜਾਂਦੀ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਕਮਰਾ ਠੰਡਾ ਅਤੇ ਆਰਾਮਦਾਇਕ ਬਣਿਆ ਰਹੇ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਕੁਝ ਅਸਾਨ ਜੁਗਾੜ ਅਪਣਾ ਕੇ ਤੁਸੀਂ ਬਿਨਾਂ ਏਸੀ ਜਾਂ ਕੂਲਰ ਤੋਂ ਵੀ ਆਪਣੇ ਕਮਰੇ ਨੂੰ ਠੰਡਾ ਰੱਖ ਸਕਦੇ ਹੋ

Published by: ਏਬੀਪੀ ਸਾਂਝਾ

ਸਭ ਤੋਂ ਪਹਿਲਾਂ ਕਮਰੇ ਵਿੱਚ ਹਲਕੇ ਰੰਗ ਦੇ ਪਰਦੇ ਲਾਓ, ਇਸ ਨਾਲ ਧੁੱਪ ਅੰਦਰ ਘੱਟ ਜਾਵੇਗੀ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਦਿਨ ਵੇਲੇ ਖਿੜਕੀਆਂ ਅਤੇ ਦਰਵਾਜੇ ਬੰਦ ਰੱਖੋ ਤਾਂ ਕਿ ਗਰਮ ਹਵਾ ਅੰਦਰ ਨਾ ਆਵੇ

Published by: ਏਬੀਪੀ ਸਾਂਝਾ

ਉੱਥੇ ਹੀ ਰਾਤ ਵੇਲੇ ਖਿੜਕੀਆਂ ਖੋਲ੍ਹ ਦਿਓ, ਜਿਸ ਨਾਲ ਠੰਡੀ ਹਵਾ ਕਮਰੇ ਵਿੱਚ ਆ ਸਕੇ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਫਰਸ਼ ‘ਤੇ ਪਾਣੀ ਦਾ ਹਲਕਾ ਛਿੜਕਾਅ ਕਰਨ ਨਾਲ ਠੰਡਕ ਮਹਿਸੂਸ ਹੁੰਦੀ ਹੈ

Published by: ਏਬੀਪੀ ਸਾਂਝਾ

ਸੂਤੀ ਚਾਦਰ ਅਤੇ ਹਲਕੇ ਕੱਪੜੇ ਦੀ ਵਰਤੋਂ ਕਰੋ ਅਤੇ ਜੇਕਰ ਸੰਭਵ ਹੋਵੇ ਤਾਂ ਘਰ ਵਿੱਚ ਪੌਦੇ ਲਾਓ, ਇਸ ਨਾਲ ਵਾਤਾਵਰਣ ਠੰਡਾ ਰਹਿੰਦਾ ਹੈ

Published by: ਏਬੀਪੀ ਸਾਂਝਾ

ਇਨ੍ਹਾਂ ਛੋਟੇ-ਛੋਟੇ ਉਪਾਵਾਂ ਨੂੰ ਅਪਣਾ ਕੇ ਤੁਸੀਂ ਜ਼ਿਆਦਾ ਖਰਚ ਕੀਤੇ ਬਿਨਾਂ ਕਮਰੇ ਨੂੰ ਠੰਡਾ ਰੱਖ ਸਕਦੇ ਹੋ

Published by: ਏਬੀਪੀ ਸਾਂਝਾ