ਭਾਰਤ 'ਚ ਜ਼ਿਆਦਾਤਰ ਲੋਕ ਆਪਣੇ ਦਿਨ ਦੀ ਸ਼ੁਰੂਆਤ ਚਾਹ ਜਾਂ ਕੌਫੀ ਨਾਲ ਕਰਦੇ ਹਨ। ਕਈ ਲੋਕ ਦਿਨ ਵਿੱਚ ਕਈ ਵਾਰ ਅਜਿਹੇ 'ਚ ਸਵਾਲ ਉੱਠਦਾ ਹੈ ਕਿ ਕੀ ਚਾਹ ਪੀਣ ਨਾਲ ਕੋਲੈਸਟ੍ਰੋਲ ਵਧਦਾ ਹੈ। ਆਓ ਜਾਣਦੇ ਹਾਂ... ਜ਼ਿਆਦਾ ਚਾਹ ਪੀਣ ਨਾਲ ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ, ਸੈਚੂਰੇਟਿਡ ਫੈਟ ਵਧਦਾ ਹੈ। ਐਸੀਡਿਟੀ ਦੀ ਸਮੱਸਿਆ, ਮੁਹਾਸੇ, ਫਿਨਸੀਆਂ, ਨੀਂਦ ਦੀ ਕਮੀ ਹੁੰਦੀ ਹੈ। ਇਸ ਤੋਂ ਇਲਾਵਾ ਪੇਟ ਦੀ ਅੰਦਰਲੀ ਸਤ੍ਹਾ 'ਤੇ ਜ਼ਖ਼ਮ ਅਰਥਾਤ ਅਲਸਰ, ਹੱਡੀਆਂ ਨੂੰ ਨੁਕਸਾਨ,ਡੀਹਾਈਡਰੇਸ਼ਨ ਤੇ ਘਬਰਾਹਟ ਹੋ ਸਕਦੀ ਹੈ ਅਨਿਯਮਿਤ ਖਾਣ-ਪੀਣ ਅਤੇ ਖਰਾਬ ਜੀਵਨ ਸ਼ੈਲੀ ਕਾਰਨ ਕੋਲੈਸਟ੍ਰੋਲ ਤੇਜ਼ੀ ਨਾਲ ਵਧ ਸਕਦਾ ਹੈ ਜਿਸ ਕਾਰਨ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਸਿਹਤ ਮਾਹਿਰਾਂ ਅਨੁਸਾਰ ਬਹੁਤ ਜ਼ਿਆਦਾ ਦੁੱਧ ਵਾਲੀ ਚਾਹ ਪੀਣ ਨਾਲ ਕੋਲੈਸਟ੍ਰੋਲ ਅਤੇ ਸੈਚੁਰੇਟਿਡ ਫੈਟ ਵਧਦਾ ਹੈ। ਇਸ ਕਾਰਨ ਧਮਨੀਆਂ ਤੰਗ ਹੋ ਜਾਂਦੀਆਂ ਹਨ ਅਤੇ ਬਲੱਡ ਪ੍ਰੈਸ਼ਰ ਵਧ ਸਕਦਾ ਹੈ। ਮਾਹਿਰਾਂ ਮੁਤਾਬਕ ਦੁੱਧ ਵਾਲੀ ਚਾਹ ਮੈਟਾਬੌਲੀਜ਼ਮ ਨੂੰ ਕਮਜ਼ੋਰ ਕਰ ਸਕਦੀ ਹੈ ਤੇ ਜ਼ਿਆਦਾ ਚਾਹ ਪੀਣ ਨਾਲ ਕੋਲੈਸਟ੍ਰੋਲ ਦਾ ਪੱਧਰ ਵਧ ਸਕਦਾ ਹੈ। ਕੋਲੈਸਟ੍ਰੋਲ ਵਧਣ ਨਾਲ ਦਿਲ ਦੀ ਸਿਹਤ ਵਿਗੜ ਸਕਦੀ, ਦਿਲ ਦਾ ਦੌਰਾ, ਸਟ੍ਰੋਕ ਦਾ ਖਤਰਾ, ਛਾਤੀ ਵਿੱਚ ਦਰਦ ਹੋ ਸਕਦਾ ਹੈ। ਇਸ ਤੋਂ ਇਲਾਵਾ ਹੱਥ-ਪੈਰ ਸੁੰਨ ਹੋ ਸਕਦੇ ਹਨ। ਪਿੱਤੇ ਦੀ ਪੱਥਰੀ ਦਾ ਖਤਰਾ, ਖੂਨ ਦਾ ਵਹਾਅ ਘੱਟ ਜਾਂਦਾ ਹੈ। ਜਬਾੜੇ 'ਚ ਸਮੱਸਿਆ ਹੋ ਸਕਦੀ ਹੈ। ਯਾਦਦਾਸ਼ਤ 'ਤੇ ਅਸਰ, ਬ੍ਰੇਨ ਸਟ੍ਰੋਕ ਦਾ ਖਤਰਾ