ਸਰਦੀ ਵਿੱਚ ਇਦਾਂ ਬਣਾਓ ਡ੍ਰਾਈ ਫਰੂਟ ਦੇ ਲੱਡੂ, ਹੈਲਥੀ ਰਹੋਗੇ ਤੁਸੀਂ
ਸਰਦੀ ਦੇ ਮੌਸਮ ਵਿੱਚ ਡਰਾਈ ਫਰੂਟ ਲੱਡੂ ਖਾਣਾ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ
ਆਓ ਜਾਣਦੇ ਹਾਂ ਲੱਡੂ ਬਣਾਉਣ ਦਾ ਸੌਖਾ ਤਰੀਕਾ
ਡ੍ਰਾਈ ਫਰੂਟ ਦੇ ਲੱਡੂ ਬਣਾਉਣ ਦੇ ਲਈ ਬਦਾਮ, ਕਾਜੂ, ਅਖਰੋਟ, ਪਿਸਤਾ, ਖਜੂਰ, ਅੰਜੀਰ, ਘਿਓ ਅਤੇ ਗੁੜ ਲਓ
ਸਭ ਤੋਂ ਪਹਿਲਾਂ ਸਾਰੇ ਡ੍ਰਾਈ ਫਰੂਟਸ ਨੂੰ ਹਲਕਾ ਭੁੰਨ ਲਓ, ਫਿਰ ਖਜੂਰ ਅਤੇ ਅੰਜੀਰ ਨੂੰ ਛੋਟੇ ਟੁਕੜਿਆਂ ਵਿੱਚ ਕੱਟ ਲਓ
ਇਸ ਤੋਂ ਬਾਅਦ ਭੁੰਨੇ ਹੋਏ ਡ੍ਰਾਈ ਫਰੂਟਸ, ਖਜੂਰ ਅਤੇ ਅੰਜੀਰ ਨੂੰ ਮਿਕਸੀ ਵਿੱਚ ਦਰਦਰਾ ਪੀਸ ਲਓ
ਫਿਰ ਇੱਕ ਪੈਨ ਵਿੱਚ ਘਿਓ ਗਰਮ ਕਰੋ ਅਤੇ ਉਸ ਵਿੱਚ ਗੁੜ ਪਿਘਲਾ ਕੇ ਪੀਸੇ ਹੋਏ ਡ੍ਰਾਈ ਫਰੂਟਸ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ
ਅਖੀਰ ਵਿੱਚ ਮਿਸ਼ਰਣ ਨੂੰ ਠੰਡਾ ਹੋਣ ਦਿਓ ਅਤੇ ਫਿਰ ਉਸ ਦੇ ਛੋਟੇ-ਛੋਟੇ ਲੱਡੂ ਬਣਾ ਲਓ
ਲੱਡੂ ਨੂੰ ਏਅਰਟਾਈਟ ਕੰਟੇਨਰ ਵਿੱਚ ਸਟੋਰ ਕਰੋ ਅਤੇ ਰੋਜ਼ ਇੱਕ ਜਾਂ 2 ਲੱਡੂ ਜ਼ਰੂਰ ਖਾਓ
ਦੱਸ ਦਈਏ ਕਿ ਇਨ੍ਹਾਂ ਲੱਡੂਆਂ ਨਾਲ ਊਰਜਾ ਵਧਦੀ ਹੈ ਅਤੇ ਸਰਦੀਆਂ ਵਿੱਚ ਸਰੀਰ ਕਾਫੀ ਗਰਮ ਹੁੰਦਾ ਹੈ