ਫਰਿੱਜ ਵਾਲਾ ਠੰਡਾ ਪਾਣੀ ਸਿਹਤ ਨੂੰ ਕਈ ਤਰ੍ਹਾਂ ਦੇ ਨੁਕਸਾਨ ਪਹੁੰਚਾਉਂਦਾ ਹੈ। ਇਸ ਲਈ ਅੱਜ ਕੱਲ੍ਹ ਲੋਕ ਮਿੱਟੀ ਦੇ ਬਰਤਨ ਵਾਲਾ ਪਾਣੀ ਪੀਂਦੇ ਹਨ।



ਜਿਸ ਕਰਕੇ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਗਰਮੀ ਦੇ ਮੌਸਮ ਵਿੱਚ ਘੜੇ ਦੀ ਮੰਗ ਵੱਧ ਜਾਂਦੀ ਹੈ। ਘੜੇ ਵਾਲਾ ਪਾਣੀ ਪੀਣਾ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ।



ਇਸ ਦਾ ਪਾਣੀ ਤਾਜ਼ਾ ਵੀ ਰਹਿੰਦਾ ਹੈ ਅਤੇ ਠੰਡਾ ਵੀ। ਗਰਮੀਆਂ ਦੇ ਮੌਸਮ ਵਿੱਚ ਘੜੇ ਦਾ ਪਾਣੀ ਪੀਣਾ ਵੀ ਬਹੁਤ ਫਾਇਦੇਮੰਦ ਹੁੰਦਾ ਹੈ।



ਹਾਲਾਂਕਿ, ਨਿਯਮਿਤ ਤੌਰ 'ਤੇ ਉਨ੍ਹਾਂ ਦੀ ਸਫਾਈ ਦਾ ਧਿਆਨ ਰੱਖਣਾ ਜ਼ਰੂਰੀ ਹੈ। ਕਈ ਵਾਰ ਘੜੇ ਵਿੱਚ ਪਾਣੀ ਲਗਾਤਾਰ ਭਰਨ ਕਾਰਨ ਇਸ ਦੇ ਅੰਦਰ ਗੰਦਗੀ ਜਾਂ ਕਾਈ ਜਮ੍ਹਾਂ ਹੋ ਜਾਂਦੀ ਹੈ।



ਤਾਂ ਆਓ ਜਾਣਦੇ ਹਾਂ ਮਿੱਟੀ ਦੇ ਬਰਤਨ -ਘੜੇ ਅਤੇ ਭਾਂਡਿਆਂ ਦੀ ਸਫਾਈ ਲਈ ਕੁਝ ਆਸਾਨ ਘਰੇਲੂ ਨੁਸਖੇ।



ਜੇ ਤੁਸੀਂ ਮਿੱਟੀ ਦੇ ਘੜੇ ਜਾਂ ਭਾਂਡੇ ਨੂੰ ਸਾਫ਼ ਕਰਨਾ ਹੈ, ਤਾਂ ਇਸਨੂੰ ਸਾਦੇ ਪਾਣੀ ਨਾਲ ਨਾ ਧੋਵੋ। ਇਸ ਦੇ ਲਈ ਪਾਣੀ, ਸਰਫ ਅਤੇ ਨਿੰਬੂ ਦੀ ਮਦਦ ਲਓ। ਅੱਧੀ ਬਾਲਟੀ ਗਰਮ ਪਾਣੀ ਲਓ। ਇਸ 'ਚ ਇਕ ਚਮਚ ਸਰਫ ਪਾ ਕੇ ਨਿੰਬੂ ਦਾ ਰਸ ਮਿਲਾਓ।



ਇਸ ਨੂੰ ਮਿਲਾ ਕੇ ਘੜੇ ਅਤੇ ਹੋਰ ਭਾਂਡਿਆਂ ਵਿਚ ਪਾ ਦਿਓ। ਹੁਣ ਸਕਰਬਰ ਦੀ ਮਦਦ ਨਾਲ ਰਗੜੋ। ਇਸ ਨਾਲ ਜਮ੍ਹਾ ਕਾਈ ਅਤੇ ਮਿੱਟੀ ਤੁਰੰਤ ਦੂਰ ਹੋ ਜਾਵੇਗੀ ਅਤੇ ਬਦਬੂ ਵੀ ਦੂਰ ਹੋ ਜਾਵੇਗੀ। ਇਸ ਨੂੰ ਇਕ ਜਾਂ ਦੋ ਵਾਰ ਸਾਦੇ ਪਾਣੀ ਨਾਲ ਧੋ ਕੇ ਦੁਬਾਰਾ ਵਰਤੋਂ ਕਰੋ।



ਇੱਕ ਕਟੋਰੀ ਵਿੱਚ 1 ਚਮਚ ਬੇਕਿੰਗ ਸੋਡਾ, ਇੱਕ ਚਮਚ ਸਫੈਦ ਸਿਰਕਾ ਅਤੇ ਥੋੜ੍ਹਾ ਜਿਹਾ ਨਮਕ ਮਿਕਸ ਕਰੋ। ਇਸ ਘੋਲ ਨੂੰ ਭਾਂਡਿਆਂ ਅਤੇ ਮਿੱਟੀ ਦੇ ਘੜੇ ਵਿੱਚ ਪਾਓ ਅਤੇ ਸਕਰਬਰ ਜਾਂ ਬੁਰਸ਼ ਦੀ ਮਦਦ ਨਾਲ ਰਗੜੋ।



ਇਹ ਮਿੰਟਾਂ ਵਿੱਚ ਸਾਫ਼ ਹੋ ਜਾਣਗੇ ਅਤੇ ਬਦਬੂ ਵੀ ਦੂਰ ਹੋ ਜਾਵੇਗੀ।



ਜੇਕਰ ਤੁਸੀਂ ਕੋਈ ਸਬਜ਼ੀ ਜਾਂ ਦਾਲ ਤਿਆਰ ਕਰਨ ਜਾਂ ਸਟੋਰ ਕਰਨ ਲਈ ਮਿੱਟੀ ਦੇ ਵੱਡੀ ਕੜਾਈ ਜਾਂ ਪੈਨ ਦੀ ਵਰਤੋਂ ਕਰਦੇ ਹੋ, ਤਾਂ ਨਿੰਬੂ ਦੇ ਰਸ ਨਾਲ ਸਾਫ਼ ਕਰੋ। ਇਸ ਨਾਲ ਸਬਜ਼ੀਆਂ ਅਤੇ ਤੇਲ ਦੀ ਬਦਬੂ ਦੂਰ ਹੋ ਜਾਵੇਗੀ।



ਮਿੱਟੀ ਦੇ ਘੜੇ ਵਿੱਚ ਪਾਣੀ ਰੋਜ਼ਾਨਾ ਬਦਲੋ। ਜੇਕਰ ਕਈ ਦਿਨਾਂ ਤੱਕ ਘੜੇ ਦੇ ਵਿੱਚ ਪਾਣੀ ਪਿਆ ਰਹਿੰਦਾ ਹੈ ਤਾਂ ਇਸ ਵਿੱਚ ਕਾਈ ਇਕੱਠੀ ਹੋ ਜਾਂਦੀ ਹੈ।