ਪਿਆਰ ਤੇ ਭਾਈਚਾਰੇ ਦੇ ਰੰਗਾਂ ਨਾਲ ਭਰਿਆ ਤਿਉਹਾਰ ਹੋਲੀ 25 ਮਾਰਚ ਯਾਨੀਕਿ ਕੱਲ੍ਹ ਨੂੰ ਸੈਲੀਬ੍ਰੇਟ ਕੀਤਾ ਜਾਵੇਗਾ।



ਕਦੇ-ਕਦੇ ਹੋਲੀ ਦੇ ਰੰਗ ਇੰਨੇ ਗੂੜ੍ਹੇ ਹੁੰਦੇ ਨੇ ਕਿ ਸਕਿਨ ਉੱਤੇ ਜੰਮ ਜਾਂਦੇ ਹਨ। ਫਿਰ ਜਿੰਨਾ ਮਰਜੀ ਜ਼ੋਰ ਲਗਾ ਲਓ ਚਿਹਰੇ ਅਤੇ ਸਰੀਰ ਦੇ ਕਈ ਹੋਰ ਅੰਗਾਂ ਤੋਂ ਲੱਥਦੇ ਨਹੀਂ ਹਨ



ਗੂੜ੍ਹੇ ਰੰਗ ਨਾ ਸਿਰਫ ਸਾਡੀ ਚਮੜੀ ਨੂੰ ਨੁਕਸਾਨ ਪਹੁੰਚਾਉਂਦੇ ਹਨ, ਬਲਕਿ ਇਸ ਦੇ ਨਿਸ਼ਾਨ ਵੀ ਜਲਦੀ ਦੂਰ ਨਹੀਂ ਹੁੰਦੇ ਹਨ



ਜੇਕਰ ਤੁਸੀਂ ਇਸ ਤੋਂ ਬਚਣਾ ਚਾਹੁੰਦੇ ਹੋ, ਤਾਂ ਚਿੰਤਾ ਨਾ ਕਰੋ। ਅਸੀਂ ਤੁਹਾਨੂੰ ਕੁੱਝ ਅਜਿਹੇ ਉਪਾਅ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਸੀਂ ਮਿੰਟਾਂ 'ਚ ਇਨ੍ਹਾਂ ਰੰਗਾਂ ਤੋਂ ਛੁਟਕਾਰਾ ਪਾ ਸਕੋਗੇ



ਇੱਕ ਕਟੋਰੇ ਵਿੱਚ ਇੱਕ ਅੰਡੇ ਨੂੰ ਤੋੜੇ, ਉਸ ਦੇ ਯੈਲੋ ਹਿੱਸੇ ਨੂੰ ਅਲੱਗ ਕਰ ਲਓ ਅਤੇ ਸਫੈਦ ਨੂੰ ਵੱਖ। ਜਿਸ ਕਟੋਰੀ ਦੇ ਵਿੱਚ ਅੰਡੇ ਦਾ ਚਿੱਟਾ ਹਿੱਸਾ ਸੀ ਉਸ ਵਿੱਚ 1 ਚਮਚ ਦਹੀਂ ਵੀ ਮਿਲਾਓ।ਚਮਚ ਦੀ ਮਦਦ ਨਾਲ ਮਿਕਸ ਕਰੋ।



ਇਸ ਮਿਸ਼ਰਣ ਨਾਲ ਆਪਣੇ ਚਿਹਰੇ ਨੂੰ ਹੌਲੀ-ਹੌਲੀ ਰਗੜੋ। ਤੁਸੀਂ ਦੇਖੋਗੇ ਕਿ ਕੁੱਝ ਸਮੇਂ ਵਿਚ ਰੰਗ ਉਤਰ ਜਾਵੇਗਾ।



ਇਕ ਕਟੋਰੀ 'ਚ 2 ਚਮਚ ਮੁਲਤਾਨੀ ਮਿੱਟੀ ਪਾਓ। ਇਸ 'ਚ 2-3 ਚਮਚ ਗੁਲਾਬ ਜਲ ਵੀ ਮਿਲਾਓ ਅਤੇ ਦੋਵੇਂ ਨੂੰ ਮਿਲਾ ਕੇ ਇੱਕ ਗਾੜ੍ਹਾ ਪੇਸਟ ਬਣਾ ਲਓ। ਇਸ ਨੂੰ 15-20 ਮਿੰਟ ਲਈ ਫਰਿੱਜ 'ਚ ਰੱਖੋ।



ਇਨ੍ਹਾਂ ਨੂੰ ਚਮੜੀ 'ਤੇ ਲਗਾਓ। ਰੰਗ ਦੇ ਧੱਬੇ ਹਟਾਉਣ ਲਈ 30 ਮਿੰਟ ਲਈ ਛੱਡ ਦਿਓ ਅਤੇ ਇਸ ਨੂੰ ਧੋ ਲਓ।



ਇੱਕ ਕਟੋਰੀ ਵਿੱਚ 2 ਚਮਚ ਕਣਕ ਦਾ ਆਟਾ ਪਾਓ। ਇਸ ਤੋਂ ਇਲਾਵਾ 2-3 ਚਮਚ ਨਿੰਬੂ ਦਾ ਰਸ ਵੀ ਮਿਲਾਓ। ਚੰਗੀ ਤਰ੍ਹਾਂ ਮਿਲਾਓ ਅਤੇ ਆਪਣੀ ਚਮੜੀ 'ਤੇ ਲਗਾਓ। ਚੰਗੀ ਤਰ੍ਹਾਂ ਰਗੜੋ ਅਤੇ ਨਹਾਓ।
ਕੁਝ ਸਮੇਂ ਦੇ ਅੰਦਰ ਹੀ ਰੰਗ ਫਿੱਕੇ ਪੈ ਜਾਣਗੇ।



ਜੈਤੂਨ ਦਾ ਤੇਲ ਦੀ ਵਰਤੋਂ ਕਰਕੇ ਵੀ ਤੁਸੀਂ ਆਪਣੀ ਸਕਿਨ ਤੋਂ ਰੰਗਾਂ ਦੇ ਦਾਗ ਨੂੰ ਦੂਰ ਕਰ ਸਕਦੇ ਹੋ।