ਅਕਸਰ ਹੀ ਕੁੜੀਆਂ ਸਪਲਿਟ ਐਂਡਸ ਯਾਨੀਕਿ ਦੋ ਮੂੰਹੇ ਵਾਲਾਂ ਤੋਂ ਪ੍ਰੇਸ਼ਾਨ ਰਹਿੰਦੀਆਂ ਹਨ



ਸਪਲਿਟ ਐਂਡਸ ਤੋਂ ਛੁਟਕਾਰਾ ਪਾਉਣ ਲਈ ਕੁੱਝ ਘਰੇਲੂ ਨੁਸਖੇ ਦੱਸਾਂਗੇ



ਇਸ ਹੇਅਰ ਮਾਸਕ ਨਾਲ ਤੁਸੀਂ ਸਪਲਿਟ ਐਂਡਸ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਦੇ ਲਈ ਤੁਹਾਨੂੰ ਸਿਰਫ਼ ਪਪੀਤੇ ਨੂੰ ਪੀਸ ਕੇ ਇਸ 'ਚ ਦਹੀਂ ਮਿਲਾਉਣਾ ਹੈ



ਇਸ ਤੋਂ ਬਾਅਦ ਵਾਲਾਂ 'ਤੇ 40 ਮਿੰਟ ਲਈ ਮਾਸਕ ਲਗਾਓ। 40 ਮਿੰਟ ਬਾਅਦ ਆਪਣੇ ਵਾਲ ਧੋ ਲਓ। ਧੋਣ ਤੋਂ ਬਾਅਦ ਹੀ ਤੁਹਾਨੂੰ ਇਸਦਾ ਪ੍ਰਭਾਵ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ



ਦਹੀਂ ਵਾਲਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੇ ਲਈ ਤੁਹਾਨੂੰ 1 ਕਟੋਰੀ ਦਹੀਂ 'ਚ ਇੱਕ ਚਮਚ ਸ਼ਹਿਦ, ਜੈਤੂਨ ਦਾ ਤੇਲ ਅਤੇ ਇੱਕ ਅੰਡੇ ਦੀ ਜ਼ਰਦੀ ਨੂੰ ਮਿਲਾਉਣਾ ਹੈ



ਇਸ ਮਾਸਕ ਨੂੰ ਵਾਲਾਂ ਉੱਤੇ ਲਗਾਓ ਫਿਰ ਸਿਰ ਧੋ ਲਵੋ। ਇਸ ਨਾਲ ਵੀ ਸਪਲਿਟ ਐਂਡਸ ਤੋਂ ਛੁਟਕਾਰਾ ਮਿਲੇਗਾ



ਕੇਲਾ ਲਓ, ਇਸ ਨੂੰ ਮੈਸ਼ ਕਰੋ ਅਤੇ ਆਪਣੇ ਵਾਲਾਂ ‘ਤੇ ਲਗਾਓ। ਫਿਰ ਕੁੱਝ ਸਮੇਂ ਬਾਅਦ ਹਰਬਲ ਸ਼ੈਂਪੂ ਨਾਲ ਧੋ ਲਓ। ਸਪਲਿਟ ਐਂਡਸ ਤੋਂ ਛੁਟਕਾਰਾ ਪਾਉਣ ਲਈ ਇਹ ਨੁਸਖਾ ਵੀ ਵਧੀਆ ਹੈ



ਸਪਲਿਟ ਐਂਡਸ ਤੋਂ ਛੁਟਕਾਰਾ ਪਾਉਣ ਦਾ ਸਭ ਤੋਂ ਆਸਾਨ ਤਰੀਕਾ ਹੈ ਵਾਲਾਂ 'ਤੇ ਨਾਰੀਅਲ ਤੇਲ ਦੀ ਵਰਤੋਂ ਕਰਨਾ



ਇਸ ਦੇ ਲਈ ਤੁਹਾਨੂੰ ਆਪਣੇ ਵਾਲਾਂ ਨੂੰ ਧੋਣ ਤੋਂ ਇਕ ਘੰਟਾ ਪਹਿਲਾਂ ਨਾਰੀਅਲ ਦੇ ਤੇਲ ਨਾਲ ਵਾਲਾਂ ਦੀ ਮਾਲਿਸ਼ ਕਰਨੀ ਹੋਵੇਗੀ।



ਵਾਲਾਂ ਉੱਤੇ ਤਾਜ਼ਾ ਐਲੋਵੇਰਾ ਜੈੱਲ ਲਗਾਓ। ਇਸ ਤੋਂ ਬਾਅਦ ਆਪਣੇ ਵਾਲਾਂ ਨੂੰ ਸਾਦੇ ਪਾਣੀ ਨਾਲ ਧੋ ਲਓ। ਤੁਹਾਨੂੰ ਕੁਝ ਹੀ ਦਿਨਾਂ 'ਚ ਇਸ ਦਾ ਅਸਰ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ



Thanks for Reading. UP NEXT

ਖਾਣਾ ਜ਼ਿਆਦਾ ਮਸਾਲੇਦਾਰ ਬਣ ਗਿਆ? ਇੰਝ ਕਰੋ ਨਮਕ ਮਿਰਚ ਬੈਲੇਂਸ

View next story