ਬੱਚਿਆਂ ਦੇ ਸਿਰ ਵਿੱਚ ਜੂੰਆਂ ਹੋ ਜਾਣਾ ਇੱਕ ਆਮ ਸਮੱਸਿਆ ਹੈ, ਪਰ ਜੇਕਰ ਸਮੇਂ 'ਤੇ ਇਲਾਜ ਨਾ ਕੀਤਾ ਜਾਵੇ ਤਾਂ ਇਹ ਉਨ੍ਹਾਂ ਲਈ ਪਰੇਸ਼ਾਨੀ, ਖਾਰਸ਼ ਅਤੇ ਸਰੀਰਕ-ਮਾਨਸਿਕ ਤਣਾਅ ਦਾ ਕਾਰਨ ਬਣ ਸਕਦੀ ਹੈ।

ਕਈ ਵਾਰੀ ਮਾਰਕੀਟ ਦੇ ਕੈਮੀਕਲ ਉਤਪਾਦਾਂ ਦੀ ਥਾਂ ਘਰੇਲੂ ਨੁਸਖੇ ਜ਼ਿਆਦਾ ਪ੍ਰਭਾਵਸ਼ਾਲੀ ਤੇ ਸੁਰੱਖਿਅਤ ਸਾਬਤ ਹੁੰਦੇ ਹਨ।

ਨੀਬੂ, ਨਾਰੀਅਲ ਤੇ ਬੇਕਿੰਗ ਸੋਡਾ ਵਰਗੇ ਉਪਾਅ ਨਾਲ ਤੁਸੀਂ ਆਸਾਨੀ ਨਾਲ ਜੂੰਆਂ ਤੋਂ ਛੁਟਕਾਰਾ ਪਾ ਸਕਦੇ ਹੋ। ਇਹ ਘਰੇਲੂ ਇਲਾਜ ਸਿਰ ਨੂੰ ਸਾਫ਼ ਰੱਖਣ ਦੇ ਨਾਲ-ਨਾਲ ਵਾਲਾਂ ਦੀ ਚਮਕ ਵੀ ਵਧਾਉਂਦੇ ਹਨ

ਨਿੰਬੂ ਦਾ ਰਸ ਸਿਰ 'ਚ ਲਗਾ ਕੇ 30 ਮਿੰਟ ਛੱਡੋ, ਫਿਰ ਧੋ ਲਵੋ।

ਨਿੰਬੂ ਦਾ ਰਸ ਸਿਰ 'ਚ ਲਗਾ ਕੇ 30 ਮਿੰਟ ਛੱਡੋ, ਫਿਰ ਧੋ ਲਵੋ।

ਨਾਰੀਅਲ ਦਾ ਤੇਲ ਅਤੇ ਤ੍ਰਿਫਲਾ ਮਿਲਾ ਕੇ ਤੇਲ ਲਗਾਓ, 2-3 ਘੰਟੇ ਛੱਡੋ, ਫਿਰ ਬਾਰੀਕ ਕੰਘੀ ਨਾਲ ਜੂੰਆਂ ਨੂੰ ਹਟਾਓ।

ਪਾਣੀ ਵਿੱਚ ਸਿਰਕਾ ਮਿਲਾ ਕੇ ਵਾਲਾਂ ਨੂੰ ਧੋਵੋ, ਇਹ ਜੂੰਆਂ ਦੇ ਅੰਡਿਆਂ ਨੂੰ ਢਿੱਲਾ ਕਰਦਾ ਹੈ।

ਨਿੰਮ ਦੇ ਪੱਤਿਆਂ ਨੂੰ ਪਾਣੀ ਵਿੱਚ ਉਬਾਲ ਕੇ ਵਾਲ ਧੋਵੋ। ਇਸ ਨਾਲ ਰਾਹਤ ਮਿਲੇਗੀ

ਟੀ ਟ੍ਰੀ ਆਇਲ 4-5 ਬੂੰਦ ਸ਼ੈਂਪੂ 'ਚ ਮਿਲਾ ਕੇ ਉਪਯੋਗ ਕਰੋ। ਇਹ ਜੂੰਆਂ ਨੂੰ ਮਾਰਦਾ ਹੈ।

ਟੀ ਟ੍ਰੀ ਆਇਲ 4-5 ਬੂੰਦ ਸ਼ੈਂਪੂ 'ਚ ਮਿਲਾ ਕੇ ਉਪਯੋਗ ਕਰੋ। ਇਹ ਜੂੰਆਂ ਨੂੰ ਮਾਰਦਾ ਹੈ।

ਪਿਆਜ਼ ਦਾ ਰਸ ਲਗਾਓ ਅਤੇ 1 ਘੰਟੇ ਬਾਅਦ ਧੋ ਲਓ, ਇਹ ਜੂੰਆਂ ਨੂੰ ਖਤਮ ਕਰਦਾ ਹੈ।

ਲਸਣ ਦੀ ਪੇਸਟ ਨੂੰ ਨਾਰੀਅਲ ਤੇਲ ਵਿੱਚ ਮਿਲਾ ਕੇ ਲਗਾਓ, ਜੋ ਜੂੰਆਂ ਨੂੰ ਮਾਰਦੀ ਹੈ। ਹਰ ਰੋਜ਼ ਬਾਰੀਕ ਦੰਦਿਆਂ ਵਾਲੀ ਕੰਘੀ ਨਾਲ ਵਾਲਾਂ ਨੂੰ ਸਾਫ਼ ਕਰੋ।

ਬਿਸਤਰੇ, ਤਕੀਏ ਅਤੇ ਕੱਪੜਿਆਂ ਨੂੰ ਗਰਮ ਪਾਣੀ ਨਾਲ ਧੋਵੋ।