ਗਰਮੀਆਂ ਅਤੇ ਬਰਸਾਤ ਦੇ ਮੌਸਮ ਵਿੱਚ ਮੱਖੀਆਂ ਘਰ ਵਿੱਚ ਆ ਕੇ ਸਿਰਫ਼ ਤੰਗ ਨਹੀਂ ਕਰਦੀਆਂ, ਸਗੋਂ ਸਿਹਤ ਲਈ ਵੀ ਨੁਕਸਾਨਦਾਇਕ ਹੁੰਦੀਆਂ ਹਨ।

ਇਹ ਗੰਦਗੀ ਨਾਲ ਟਾਈਫ਼ਾਈਡ ਅਤੇ ਫੂਡ ਪੁਆਇਜ਼ਨਿੰਗ ਵਰਗੀਆਂ ਬਿਮਾਰੀਆਂ ਫੈਲਾ ਸਕਦੀਆਂ ਹਨ।

ਪਰ ਕੁਝ ਆਸਾਨ ਘਰੇਲੂ ਨੁਸਖਿਆਂ ਦੀ ਵਰਤੋਂ ਕਰਕੇ ਮੱਖੀਆਂ ਤੋਂ ਘਰ ਨੂੰ ਬਚਾਇਆ ਜਾ ਸਕਦਾ ਹੈ।

ਨਿੰਬੂ ਨੂੰ ਕੱਟ ਕੇ ਉਸ ਵਿੱਚ 4-5 ਲੌਂਗ ਲਾ ਦਿਓ। ਇਸਨੂੰ ਰਸੋਈ ਜਾਂ ਖਿੜਕੀ ਕੋਲ ਰੱਖੋ। ਇਹ ਤਰੀਕਾ ਮੱਖੀਆਂ ਨੂੰ ਦੂਰ ਰੱਖਣ ਵਿੱਚ ਮਦਦ ਕਰਦਾ ਹੈ।

ਇਸ ਤੋਂ ਇਲਾਵਾ ਮੱਖੀਆਂ ਪੁਦੀਨਾ, ਕਪੂਰ ਦੀ ਖੁਸ਼ਬੂ ਤੋਂ ਵੀ ਦੂਰ ਭੱਜਦੀਆਂ ਹਨ।

ਮੱਖੀਆਂ ਨੂੰ ਤੁਲਸੀ ਦੀ ਖੁਸ਼ਬੂ ਪਸੰਦ ਨਹੀਂ, ਇਸ ਲਈ ਇਸ ਨੂੰ ਘਰ ਦੇ ਦਰਵਾਜ਼ੇ ਜਾਂ ਖਿੜਕੀਆਂ ਕੋਲ ਲਗਾਓ।



ਮਾਨਸੂਨ ਦੇ ਮੌਸਮ ਵਿਚ ਨਮੀ ਅਤੇ ਗੰਦਗੀ ਵੱਧ ਜਾਂਦੀ ਹੈ। ਜਿਵੇਂ ਹੀ ਮੀਂਹ ਪੈਂਦੀ ਹੈ, ਘਰ ਅਤੇ ਆਲੇ-ਦੁਆਲੇ ਨਮੀ ਹੋ ਜਾਂਦੀ ਹੈ ਜੋ ਮੱਖੀਆਂ ਨੂੰ ਬਹੁਤ ਪਸੰਦ ਹੁੰਦੀ ਹੈ।

ਇਸ ਨਾਲ ਹੀ, ਘਰ ਵਿੱਚ ਬਚਿਆ ਹੋਇਆ ਖਾਣਾ, ਖੁੱਲ੍ਹਾ ਪਾਣੀ ਜਾਂ ਕੂੜਾ-ਕਰਕਟ ਨਾ ਛੱਡੋ, ਕਿਉਂਕਿ ਇਹ ਮੱਖੀਆਂ ਨੂੰ ਘਰ ਵੱਲ ਖਿੱਚਦਾ ਹੈ।