ਕਮਜ਼ੋਰੀ ਸਰੀਰ ਨੂੰ ਖੋਖਲਾ ਕਰ ਦਿੰਦੀ ਹੈ। ਕੁਝ ਲੋਕ ਸਰੀਰ ਦੇ ਖਾਸ ਹਿੱਸਿਆਂ ਵਿੱਚ ਕਮਜ਼ੋਰੀ ਮਹਿਸੂਸ ਕਰਦੇ ਹਨ, ਜਿਵੇਂ ਕਿ ਬਾਹਾਂ ਜਾਂ ਲੱਤਾਂ ਵਿੱਚ ਕਮਜ਼ੋਰੀ।



ਕੁਝ ਲੋਕ ਆਪਣੇ ਪੂਰੇ ਸਰੀਰ ਵਿੱਚ ਕਮਜ਼ੋਰੀ ਮਹਿਸੂਸ ਕਰਦੇ ਹਨ। ਕਮਜ਼ੋਰੀ ਦੇ ਕਈ ਕਾਰਨ ਹੋ ਸਕਦੇ ਹਨ।



ਕਈ ਵਾਰ ਸਹੀ ਖੁਰਾਕ ਨਾ ਮਿਲਣ ਕਾਰਨ ਵੀ ਕਮਜ਼ੋਰੀ ਮਹਿਸੂਸ ਹੁੰਦੀ ਹੈ।



ਕਮਜ਼ੋਰੀ ਕਾਰਨ ਕਈ ਸਰੀਰਕ ਸਮੱਸਿਆਵਾਂ ਆਉਂਦੀਆਂ ਹਨ ਪਰ ਕਈ ਵਾਰ ਇਹ ਮਾਨਸਿਕ ਸਮੱਸਿਆਵਾਂ ਵਿੱਚ ਵੀ ਬਦਲ ਜਾਂਦੀਆਂ ਹਨ।



ਡਾਕਟਰੀ ਭਾਸ਼ਾ ਵਿੱਚ ਇਸ ਨੂੰ ਅਸਥੀਨੀਆ ਕਿਹਾ ਜਾਂਦਾ ਹੈ।



ਸਿਹਤ ਮਾਹਿਰਾਂ ਮੁਤਾਬਕ ਜੇਕਰ ਕਿਸੇ ਬਿਮਾਰੀ ਕਾਰਨ ਸਰੀਰ ਵਿੱਚ ਕਮਜ਼ੋਰੀ ਜਾਂ ਥਕਾਵਟ ਆਉਂਦੀ ਹੈ ਤਾਂ ਰੋਗ ਠੀਕ ਹੋਣ ਦੇ ਨਾਲ-ਨਾਲ ਕਮਜ਼ੋਰੀ ਤੇ ਥਕਾਵਟ ਵੀ ਦੂਰ ਹੋ ਜਾਂਦੀ ਹੈ।



ਦੂਜੇ ਪਾਸੇ ਜੇਕਰ ਇਹ ਬਿਨਾਂ ਕਿਸੇ ਬਿਮਾਰੀ ਦੇ ਹੋ ਰਿਹਾ ਹੈ ਤਾਂ ਤੁਹਾਨੂੰ ਵਿਸ਼ੇਸ਼ ਪੌਸ਼ਟਿਕ ਤੱਤਾਂ ਵੱਲ ਧਿਆਨ ਦੇਣਾ ਹੋਵੇਗਾ।



ਇਸ ਲਈ ਰੋਜ਼ਾਨਾ ਪੂਰੇ ਪੋਸ਼ਕ ਤੱਤਾਂ ਦੀ ਲੋੜ ਹੁੰਦੀ ਹੈ। ਕੁਝ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਦਾ ਸੇਵਨ ਕਰਨ ਨਾਲ ਤੁਹਾਡੀ ਕਮਜ਼ੋਰੀ ਤੇ ਥਕਾਵਟ ਦੀ ਸਮੱਸਿਆ ਦੂਰ ਹੋ ਸਕਦੀ ਹੈ।



ਜਦੋਂ ਬਜ਼ੁਰਗ ਲੋਕਾਂ ਨੂੰ ਕੁਝ ਹਫ਼ਤਿਆਂ ਲਈ 600 ਮਿਲੀਗ੍ਰਾਮ ਅਸ਼ਵਗੰਧਾ ਦਾ ਸੇਵਨ ਕਰਨ ਲਈ ਕਿਹਾ ਗਿਆ, ਤਾਂ ਉਨ੍ਹਾਂ ਦੀ ਕਮਜ਼ੋਰੀ ਦੂਰ ਹੋ ਗਈ ਤੇ ਉਨ੍ਹਾਂ ਨੂੰ ਤਾਕਤ ਵੀ ਮਿਲੀ। ਅਸ਼ਵਗੰਧਾ ਤਾਕਤ ਨੂੰ ਜਲਦੀ ਪੂਰੀ ਕਰਨ ਲਈ ਇੱਕ ਸ਼ਕਤੀਸ਼ਾਲੀ ਦਵਾਈ ਹੈ।



ਇੱਕ ਅਧਿਐਨ ਮੁਤਾਬਕ ਗੁਆਰਾਨਾ ਨੂੰ ਹੋਰ ਸਪਲੀਮੈਂਟਸ ਦੇ ਨਾਲ ਲੈਣ ਨਾਲ ਅਟੈਨਸ਼ਨ ਤੇ ਅਲਰਟਨੈੱਸ ਵਧਦੀ ਹੈ ਤੇ ਯਾਦ ਸ਼ਕਤੀ ਵੀ ਵਧਦੀ ਹੈ।