ਰਸੋਈ ਦੀਆਂ ਸਭ ਤੋਂ ਮਹਿੰਗੀਆਂ ਚੀਜ਼ਾਂ ਵਿੱਚੋਂ ਇੱਕ ਹੈ ਕੇਸਰ। ਇਸ ਲਈ ਇਸ ਦੀ ਵਰਤੋਂ ਬਹੁਤ ਹੀ ਸੋਚ ਸਮਝ ਕੇ ਕੀਤੀ ਜਾਂਦੀ ਹੈ। ਭਾਵੇਂ ਇਸ ਦੀ ਕੀਮਤ ਜ਼ਿਆਦਾ ਹੈ ਪਰ ਫਿਰ ਵੀ ਇਸ ਦੀ ਵਰਤੋਂ ਹਰ ਘਰ ਵਿਚ ਕੀਤੀ ਜਾਂਦੀ ਹੈ। ਕੇਸਰ ਦੀ ਵਰਤੋਂ ਮਿਠਾਈਆਂ ਦੇ ਰੰਗ ਅਤੇ ਸੁਆਦ ਨੂੰ ਵਧਾਉਣ ਲਈ ਕੀਤੀ ਜਾਂਦੀ ਹੈ। ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਕੇਸਰ ਕਸ਼ਮੀਰ ਦੀਆਂ ਘਾਟੀਆਂ ਵਿਚ ਵੱਡੇ ਪੱਧਰ 'ਤੇ ਵਿਕਦਾ ਹੈ। ਜੋ ਕੇਸਰ ਤੁਸੀਂ ਵਰਤ ਰਹੇ ਹੋ, ਕੀ ਉਹ ਸੱਚਮੁੱਚ ਅਸਲੀ ਹੈ? ਆਓ ਜਾਂਦੇ ਹਾਂ ਕਿਵੇਂ ਤੁਸੀਂ ਨਕਲੀ ਕੇਸਰ ਦੀ ਜਾਂਚ ਕਰ ਸਕਦੇ ਹੋ। ਅਸਲੀ ਜਾਂ ਨਕਲੀ ਕੇਸਰ ਦੀ ਪਛਾਣ ਕਰਨ ਲਈ ਇਸ ਨੂੰ ਪਾਣੀ ਵਿੱਚ ਪਾ ਕੇ ਜਾਂਚੋ। ਇਸ ਦੇ ਲਈ ਥੋੜ੍ਹੇ ਜਿਹੇ ਪਾਣੀ 'ਚ ਕੇਸਰ ਦਾ ਇੱਕ ਰੇਸ਼ਾ ਪਾ ਦਿਓ ਅਤੇ ਫਿਰ ਦੇਖੋ ਕਿ ਜੇਕਰ ਇਸ ਦਾ ਰੰਗ ਤੁਰੰਤ ਨਿਕਲ ਜਾਵੇ ਤਾਂ ਸਮਝ ਲਓ ਕਿ ਇਹ ਨਕਲੀ ਹੈ। ਕੇਸਰ ਅਸਲੀ ਹੈ ਜਾਂ ਨਕਲੀ ਇਹ ਪਛਾਣਨ ਲਈ, ਇਸਨੂੰ ਚੱਖਣ ਦੀ ਕੋਸ਼ਿਸ਼ ਕਰੋ। ਇਸ ਦੇ ਲਈ ਜੀਭ 'ਤੇ ਕੇਸਰ ਦਾ ਰੇਸ਼ਾ ਰੱਖੋ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਜੇਕਰ ਕੇਸਰ ਅਸਲੀ ਹੈ ਤਾਂ ਤੁਹਾਨੂੰ 15 ਤੋਂ 20 ਮਿੰਟਾਂ ਵਿੱਚ ਗਰਮੀ ਮਹਿਸੂਸ ਹੋਣ ਲੱਗ ਜਾਵੇਗੀ। ਹਾਲਾਂਕਿ ਨਕਲੀ ਕੇਸਰ ਖਾਣ ਨਾਲ ਅਜਿਹਾ ਨਹੀਂ ਹੋਵੇਗਾ। ਦੂਜੇ ਪਾਸੇ ਜੇਕਰ ਜੀਭ 'ਤੇ ਕੇਸਰ ਰੱਖਣ ਨਾਲ ਤੁਰੰਤ ਰੰਗ ਨਿਕਲਣ ਲੱਗ ਜਾਵੇ ਜਾਂ ਮਿੱਠਾ ਸੁਆਦ ਲੱਗਣ ਲੱਗ ਜਾਵੇ ਤਾਂ ਸਮਝੋ ਕਿ ਇਹ ਨਕਲੀ ਹੈ। ਅਸਲੀ ਅਤੇ ਨਕਲੀ ਕੇਸਰ ਦੀ ਪਛਾਣ ਕਰਨ ਲਈ, ਇਸਦੇ ਰੇਸ਼ੇ ਨੂੰ ਆਪਣੇ ਹੱਥ ਵਿੱਚ ਦਬਾਓ। ਜੇ ਟੁੱਟ ਜਾਵੇ ਤਾਂ ਸਮਝੋ ਇਹ ਅਸਲੀ ਹੈ। ਗਰਮ ਦੁੱਧ 'ਚ ਕੇਸਰ ਮਿਲਾ ਕੇ ਇਸ ਦੀ ਜਾਂਚ ਕੀਤੀ ਜਾ ਸਕਦੀ ਹੈ। ਇਸ ਦੇ ਲਈ ਕੋਸੇ ਦੁੱਧ 'ਚ ਕੇਸਰ ਪਾਓ, ਜੇਕਰ ਇਹ ਪਾਣੀ ਵਿਚ ਪੂਰੀ ਤਰ੍ਹਾਂ ਘੁਲ ਜਾਵੇ ਤਾਂ ਇਹ ਅਸਲੀ ਕੇਸਰ ਹੈ।