ਗਰਮੀ ਦੇ ਮੌਸਮ ਵਿਚ ਜਦੋਂ ਵਾਲਾਂ ਨੂੰ ਸ਼ੈਂਪੂ ਨਾਲ ਧੋਇਆ ਜਾਂਦਾ ਹੈ ਤਾਂ ਇਹ ਬਹੁਤ ਜ਼ਿਆਦਾ ਰੁੱਖੇ ਹੋ ਜਾਂਦੇ ਹਨ। ਆਪਣੇ ਵਾਲਾਂ ਦੀ ਚਮਕ ਵਾਪਸ ਲਿਆਉਣ ਲਈ ਤੁਸੀਂ ਘਰ ਵਿਚ ਹੀ ਆਪਣਾ ਵਿਸ਼ੇਸ਼ ਹੇਅਰ ਕੰਡੀਸ਼ਨਰ ਬਣਾ ਸਕਦੇ ਹੋ ਸ਼ਹਿਦ ਕੰਡੀਸ਼ਨਰ: ਇਕ ਕਟੋਰੀ ਵਿੱਚ ਦੋ ਚੱਮਚ ਸ਼ਹਿਦ ਲਓ ਅਤੇ ਇਸ ਵਿੱਚ ਦੋ ਚੱਮਚ ਨਾਰੀਅਲ ਤੇਲ ਪਾਓ। ਇਸ ਵਿਚ ਦੋ ਚੱਮਚ ਕੱਚਾ ਦੁੱਧ ਵੀ ਪਾਓ। ਤੁਸੀਂ ਇਸ ‘ਚ ਇਕ ਚੱਮਚ ਸਿਰਕਾ ਮਿਲਾ ਕੇ ਰੱਖੋ ਅਤੇ ਹੁਣ ਵਾਲਾਂ ਨੂੰ ਸ਼ੈਂਪੂ ਕਰੋ ਸ਼ੈਂਪੂ ਕਰਨ ਤੋਂ ਬਾਅਦ ਇਸ ਘਰੇਲੂ ਕੰਡੀਸ਼ਨਰ ਨੂੰ ਵਾਲਾਂ ‘ਤੇ ਲਗਾਓ ਅਤੇ ਕੁਝ ਦੇਰ ਲਗਾਉਣ ਤੋਂ ਬਾਅਦ ਇਸ ਨੂੰ ਧੋ ਲਓ ਵਾਲ ਨਰਮ ਅਤੇ ਚਮਕਦਾਰ ਹੋ ਜਾਣਗੇ।