ਆਂਡਿਆਂ ਦੀ ਵਰਤੋਂ ਤਕਰੀਬਨ ਹਰ ਘਰ ਵਿੱਚ ਕੀਤੀ ਜਾਂਦੀ ਹੈ ਕਿਉਂਕਿ ਇਹ ਸਿਹਤ ਲਈ ਲਾਹੇਵੰਦ ਹੁੰਦੇ ਹਨ।

Published by: ਗੁਰਵਿੰਦਰ ਸਿੰਘ

ਹਾਲਾਂਕਿ ਆਂਡੇ 5 ਦਿਨਾਂ ਬਾਅਦ ਖ਼ਰਾਬ ਹੋਣ ਲੱਗ ਜਾਂਦੇ ਹਨ ਤੇ ਇਸ ਤੋਂ ਬਾਅਦ ਖਾਣੇ ਖ਼ਤਰਨਾਕ ਹੋ ਸਕਦੇ ਹਨ

ਪਰ ਜੇ ਤੁਸੀਂ ਆਂਡੇ ਨੂੰ ਸਹੀ ਤਰੀਕੇ ਨਾਲ ਸਟੋਰ ਕਰੋ ਤਾਂ ਇਸ ਦੀ ਮਿਆਦ ਵਧਾਈ ਜਾ ਸਕਦੀ ਹੈ।

Published by: ਗੁਰਵਿੰਦਰ ਸਿੰਘ

ਜੇ ਆਂਡੇ ਨੂੰ 4 ਡਿਗਰੀ ਦੇ ਤਾਪਮਾਨ ਉੱਤੇ ਰੱਖਿਆ ਜਾਵੇ ਤਾਂ ਇਹ 5 ਹਫਤੇ ਤੱਕ ਫਰੈਸ਼ ਰਹਿ ਸਕਦੇ ਹਨ।

ਇਸ ਲਈ ਉਨ੍ਹਾਂ ਨੂੰ ਫਰਿੱਜ਼ ਦੇ ਠੰਡੇ ਹਿੱਸੇ ਵਿੱਚ ਰੱਖਣਾ ਚਾਹੀਦਾ ਹੈ।

ਆਂਡਿਆ ਨੂੰ ਫਰਿੱਜ਼ ਦੇ ਦਰਵਾਜ਼ੇ ਵਿੱਚ ਰੱਖਣ ਤੋਂ ਬਚੋ ਕਿਉਂਕਿ ਇਸ ਨਾਲ ਤਾਪਮਾਨ ਵਧਦਾ ਜਾਂ ਘਟਦਾ ਰਹਿੰਦਾ ਹੈ।



ਹਾਲਾਂਕਿ ਖਾਣ ਤੋਂ ਪਹਿਲਾਂ ਜਾਣ ਲਓ ਕਿ ਇਹ ਕਿਤੇ ਖ਼ਰਾਬ ਤਾਂ ਨਹੀਂ ਹੋ ਗਿਆ ਹੈ।

ਤੁਸੀਂ ਆਂਡੇ ਨੂੰ ਪਾਣੀ ਦੇ ਕਟੋਰੇ ਵਿੱਚ ਰੱਖ ਸਕਦੇ ਹੋ ਜੇ ਇਹ ਡੁੱਬ ਗਿਆ ਤਾਂ ਇਹ ਫਰੈੱਸ਼ ਹੈ।

Published by: ਗੁਰਵਿੰਦਰ ਸਿੰਘ

ਜੇ ਆਂਡਾ ਪਾਣੀ ਉੱਤੇ ਤੈਰਨ ਲੱਗ ਜਾਵੇ ਤਾਂ ਤੁਸੀਂ ਸਮਝ ਜਾਓ ਕਿ ਹੁਣ ਇਸ ਨੂੰ ਸੁੱਟਣ ਦਾ ਵੇਲਾ ਆ ਗਿਆ ਹੈ।