ਤੁਸੀਂ ਵੀ ਸਿਕਰੀ ਤੋਂ ਹੋ ਪਰੇਸ਼ਾਨ ਤਾਂ ਨਾਰੀਅਲ ਤੇਲ 'ਚ ਮਿਲਾ ਕੇ ਲਾਓ ਆਹ ਚੀਜ਼
ਸਿਕਰੀ ਹੋਣ ਕਰਕੇ ਸਿਰ ਵਿੱਚ ਬਹੁਤ ਜ਼ਿਆਦਾ ਖਾਜ ਹੁੰਦੀ ਹੈ
ਜਿਸ ਕਰਕੇ ਵਾਲ ਵੀ ਝੜਨ ਲੱਗ ਜਾਂਦੇ ਹਨ
ਅਜਿਹੇ ਵਿੱਚ ਨਾਰੀਅਲ ਤੇਲ 'ਚ ਆਹ ਚੀਜ਼ ਮਿਲਾ ਕੇ ਲਾਉਣ ਨਾਲ ਸਿਕਰੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ
ਮੇਥੀ ਵਿੱਚ ਮੌਜੂਦ ਐਂਟੀ-ਫੰਗਲ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ
ਜੋ ਕਿ ਸਿਕਰੀ ਪੈਦਾ ਕਰਨ ਵਾਲੇ ਫੰਗਸ ਨੂੰ ਮਾਰਦੇ ਹਨ
ਮੇਥੀ ਵਾਲਾਂ ਨੂੰ ਮਜਬੂਤ ਬਣਾ ਕੇ ਉਨ੍ਹਾਂ ਦਾ ਝੜਨਾ ਘੱਟ ਕਰ ਦਿੰਦੀ ਹੈ, ਸਿਕਰੀ ਤੋਂ ਛੁਟਕਾਰਾ ਪਾਉਣ ਲਈ ਮੇਥੀ ਦਾਣੇ ਦਾ ਤੇਲ ਬਣਾਓ
ਇਸ ਦੇ ਲਈ ਸਭ ਤੋਂ ਪਹਿਲਾਂ ਮੇਥੀ ਨੂੰ ਧੋ ਕੇ ਸੁਕਾ ਲਓ ਅਤੇ ਫਿਰ ਇੱਕ ਪੈਨ ਵਿੱਚ ਨਾਰੀਅਲ ਤੇਲ ਗਰਮ ਕਰੋ
ਤੇਲ ਗਰਮ ਹੋਣ ਤੋਂ ਬਾਅਦ ਉਸ ਵਿੱਚ ਮੇਥੀ ਦਾਣੇ ਨੂੰ ਪਾ ਕੇ 15 ਮਿੰਟ ਦੇ ਲਈ ਹਲਕੀ ਗੈਸ 'ਤੇ ਰੱਖੋ