ਘਰ 'ਚ ਚੂਹਿਆਂ ਨੇ ਕੀਤਾ ਤੰਗ, ਤਾਂ ਅਪਣਾਓ ਘਰੇਲੂ ਉਪਾਅ

ਘਰ 'ਚ ਚੂਹਿਆਂ ਨੇ ਕੀਤਾ ਤੰਗ, ਤਾਂ ਅਪਣਾਓ ਘਰੇਲੂ ਉਪਾਅ

ਜੇਕਰ ਰਸੋਈ ਜਾਂ ਕਮਰਿਆਂ ਵਿੱਚ ਚੂਹਿਆਂ ਨੇ ਕਬਜ਼ਾ ਕਰ ਲਿਆ ਹੈ ਤਾਂ ਇਨ੍ਹਾਂ ਤੋਂ ਛੁਟਕਾਰਾ ਪਾਉਣਾ ਮੁਸ਼ਕਿਲ ਹੈ



ਜਿਨ੍ਹਾਂ ਵਿੱਚ ਛੋਟੇ ਚੂਹੇ ਸਮਾਨ ਅਤੇ ਕੱਪੜਿਆਂ ਨੂੰ ਨੁਕਸਾਨ ਪਹੁੰਚਾਉਣ ਲੱਗ ਜਾਂਦੇ ਹਨ



ਅਤੇ ਜ਼ਿਆਦਾਤਰ ਵੱਡੇ ਚੂਹੇ ਖਾਣ-ਪੀਣ ਦਾ ਸਮਾਨ ਖਰਾਬ ਕਰ ਦਿੰਦੇ ਹਨ



ਜੇਕਰ ਤੁਸੀਂ ਵੀ ਚੂਹਿਆਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਹ ਘਰੇਲੂ ਨੁਸਖੇ ਅਪਣਾ ਸਕਦੇ ਹੋ



ਲੌਂਗ ਦੀ ਗੰਧ ਚੂਹਿਆਂ ਨੂੰ ਬਰਦਾਸ਼ ਨਹੀਂ ਹੁੰਦੀ ਹੈ



ਇਸ ਕਰਕੇ ਚੂਹਿਆਂ ਤੋਂ ਛੁਟਕਾਰਾ ਪਾਉਣ ਲਈ ਲੌਂਗ ਦਾ ਸਪਰੇਅ ਬਣਾ ਕੇ ਤਿਆਰ ਕਰ ਲਓ



ਇਸ ਦੇ ਲਈ ਇੱਕ ਕੱਪ ਪਾਣੀ ਵਿੱਚ 7-8 ਲੌਂਗ ਉਬਾਲ ਲਓ



ਜਦੋਂ ਇਹ ਚੰਗੀ ਤਰ੍ਹਾਂ ਪੱਕ ਜਾਵੇ ਤਾਂ ਇਸ ਨੂੰ ਸਪਰੇਅ ਵਾਲੀ ਬੋਟਲ ਵਿੱਚ ਭਰ ਲਓ, ਫਿਰ ਇਸ ਨੂੰ ਘਰ ਦੇ ਕੋਨਿਆਂ-ਕੋਨਿਆਂ ਵਿੱਚ ਛਿੜਕ ਦਿਓ



ਇਸ ਦੇ ਇਲਾਵਾ ਤੁਸੀਂ ਲੌਂਗ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ, ਅਜਿਹਾ ਕਰਨ ਨਾਲ ਚੂਹੇ ਆਉਣੇ ਬੰਦ ਹੋ ਜਾਣਗੇ