ਅੱਖਾਂ ਦੀ ਰੋਸ਼ਨੀ ਵਧਾ ਸਕਦੇ ਆਹ ਫੂਡਸ, ਤੁਰੰਤ ਡਾਈਟ 'ਚ ਕਰੋ ਸ਼ਾਮਲ
ਸਮਾਰਟਫੋਨ ਅਤੇ ਕੰਪਿਊਟਰ ਦੀ ਸਕ੍ਰੀਨ ਦੇਖਣ ਕਰਕੇ ਅੱਖਾਂ 'ਤੇ ਜ਼ੋਰ ਪੈਂਦਾ ਹੈ
ਜਿਸ ਦੀ ਵਜ੍ਹਾ ਕਰਕੇ ਅੱਖਾਂ ਦੀ ਰੋਸ਼ਨੀ ਘੱਟ ਹੋਣ ਦਾ ਖਤਰਾ ਵੱਧ ਜਾਂਦਾ ਹੈ
ਇਸ ਦੇ ਲਈ ਤੁਸੀਂ ਕੁਝ ਚੀਜ਼ਾਂ ਨੂੰ ਡਾਈਟ ਵਿੱਚ ਸ਼ਾਮਲ ਕਰ ਸਕਦੇ ਹੋ
ਗਾਜਰ- ਇਸ ਵਿੱਚ ਬੀਟਾ-ਕੈਰੋਟਿਨ ਅਤੇ ਵਿਟਾਮਿਨ ਏ ਹੁੰਦਾ ਹੈ, ਜੋ ਕਿ ਅੱਖਾਂ ਦੇ ਰੈਟੀਨਾ ਨੂੰ ਮਜਬੂਤ ਕਰਦਾ ਹੈ
ਪਾਲਕ- ਲਿਊਟਿਨ ਅਤੇ ਜੈਕਸੈਂਥਿਨ ਵਰਗੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ, ਜਿਸ ਨਾਲ ਅੱਖਾਂ ਦੀ ਸਿਹਤ ਨੂੰ ਫਾਇਦਾ ਹੁੰਦਾ ਹੈ
ਸ਼ਕਰਕੰਦ ਕੈਰੋਟੀਨ ਦਾ ਚੰਗਾ ਸੋਰਸ ਹੈ, ਜੋ ਕਿ ਅੱਖਾਂ ਨੂੰ ਏਜਿੰਗ ਤੋਂ ਬਚਾਉਂਦਾ ਹੈ ਅਤੇ ਉਨ੍ਹਾਂ ਨੂੰ ਹੈਲਥੀ ਰੱਖਦਾ ਹੈ
ਟਮਾਟਰ ਵਿੱਚ ਲਾਈਕੋਪੀਨ ਅਤੇ ਵਿਟਾਮਿਨ ਸੀ ਹੁੰਦਾ ਹੈ, ਜੋ ਕਿ ਅੱਖਾਂ ਦੀ ਰੋਸ਼ਨੀ ਸੁਧਾਰਨ ਵਿੱਚ ਮਦਦਗਾਰ ਹੁੰਦਾ ਹੈ
ਬ੍ਰੋਕਲੀ ਵਿੱਚ ਲਿਊਟਿਨ ਅਤੇ ਜੈਕਸੈਂਥਿਨ ਪਾਏ ਜਾਂਦੇ ਹਨ, ਜੋ ਕਿ ਅੱਖਾਂ ਦੇ ਮੋਤੀਆਬਿੰਦ ਨੂੰ ਰੋਕਣ ਵਿੱਚ ਮਦਦ ਕਰਦਾ ਹੈ
ਅਮਰੂਦ- ਵਿਟਾਮਿਨ ਏ ਅਤੇ ਸੀ ਨਾਲ ਭਰਪੂਰ ਅਮਰੂਦ ਅੱਖਾਂ ਦੀ ਰੋਸ਼ਨੀ ਬਣਾਏ ਰੱਖਣ ਵਿੱਚ ਮਦਦ ਕਰਦਾ ਹੈ