ਮਾਰਕਿਟ ਵਿੱਚ ਪਨੀਰ ਦੀ ਵਧਦੀ ਮੰਗ ਕਾਰਨ ਲੋਕ ਇਸ ਨੂੰ ਮਿਲਾਵਟ ਕਰਕੇ ਵੇਚਣਾ ਸ਼ੁਰੂ ਕਰ ਦਿੰਦੇ ਹਨ। ਅਜਿਹੇ ਵਿੱਚ ਅਸਲੀ ਪਨੀਰ ਦੀ ਪਛਾਣ ਕਰਨ ਲਈ ਤੁਹਾਨੂੰ ਕਝ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਹੋਵੇਗਾ। ਤੁਸੀਂ ਪਹਿਲਾਂ ਪਨੀਰ ਨੂੰ ਤਵੇ ਤੇ ਰੱਖਕੇ ਗਰਮ ਕਰੋ ਜੇ ਪਨੀਰ ਅਸਲੀ ਹੋਵੇਗਾ ਤਾਂ ਥੋੜਾ ਜਿਹਾ ਸੁਨਿਹਰੀ ਹੋ ਜਾਵੇਗਾ। ਜੇ ਪਨੀਰ ਨਕਲੀ ਹੋਵੇਗਾ ਤਾਂ ਇਹ ਪਿਘਲ ਕੇ ਟੁੱਟਣ ਲੱਗ ਜਾਵੇਗਾ। ਅਸਲੀ ਪਨੀਰ ਦੀ ਪਹਿਚਾਣ ਕਰਨ ਤੁਸੀਂ ਅਰਹਰ ਦੀ ਦਾਲ ਦੀ ਵੀ ਮਦਦ ਲੈ ਸਕਦੇ ਹੋ। ਇੱਕ ਪਾਣੀ ਦੀ ਕੌਲੀ ਵਿੱਚ ਪਨੀਰ ਨੂੰ ਉਬਾਲੋ ਤੇ ਫਿਰ 10 ਮਿੰਟ ਬਾਅਦ ਠੰਡੇ ਪਾਣੀ ਵਿੱਚ ਪਾ ਦਿਓ। ਇਸ ਇਸ ਵਿੱਚ ਅਰਹਰ ਦੀ ਦਾਲ ਪਾ ਦਿਓ, ਜੇ ਪਾਣੀ ਦਾ ਰੰਗ ਲਾਲ ਹੋ ਜਾਂਦਾ ਹੈ ਤਾਂ ਸਮਝੋ ਪਨੀਰ ਨਕਲੀ ਹੈ। ਜੇ ਪਾਣੀ ਦਾ ਰੰਗ ਨਹੀਂ ਬਦਲਦਾ ਤਾਂ ਸਮਝੋ ਇਹ ਅਸਲੀ ਹੈ।