ਔਲਾ ਸੁਆਦ ਵਿੱਚ ਖੱਟਾ ਹੋਣ ਦੇ ਬਾਵਜੂਦ ਕਈ ਚੀਜਾਂ ਵਿੱਚ ਵਰਤਿਆ ਜਾਂਦਾ ਹੈ, ਇਹ ਸਿਹਤ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਔਲੇ ਵਿੱਚ ਵਿਟਾਮਿਨ ਏ, ਬੀ, ਸੀ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ, ਕਾਰਬੋਹਾਈਡ੍ਰੇਟ ਤੇ ਫਾਈਬਰ ਹੁੰਦਾ ਹੈ। ਰੌਜਾਨਾ ਇੱਕ ਔਲਾ ਖਾਣਾ ਸਿਹਤ ਲਈ ਕਾਫੀ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਔਲਾ ਬਲੱਡ ਸ਼ੂਗਰ ਨੂੰ ਕਾਬੂ ਵਿੱਚ ਰੱਖਣ ਵਿੱਚ ਮਦਦ ਕਰਦਾ ਹੈ। ਇਹ ਸ਼ੂਗਰ ਵਧਣ ਤੋਂ ਰੋਕਦਾ ਹੈ। ਔਲਾ ਵਿਟਾਮਿਨ ਸੀ ਤੇ ਐਂਟੀ ਇੰਫਲਾਮੇਟਰੀ ਗੁਣਾ ਨਾਲ ਭਰਭੂਰ ਹੁੰਦਾ ਹੈ ਇਸ ਦੀ ਵਜ੍ਹਾ ਨਾਲ ਇਮਊਨ ਸਿਸਟਮ ਮਜਬੂਤ ਹੁੰਦਾ ਹੈ। ਇਸ ਵਿੱਚ ਵਿਟਾਮਿਨ ਸੀ ਹੋਣ ਦੇ ਨਾਲ ਇਹ ਚਮੜੀ ਦੇ ਨਿਖਾਰ ਲਈ ਬਹੁਤ ਵਧੀਆ ਰਹਿੰਦਾ ਹੈ। ਰੋਜਾਨਾਂ ਔਲਾ ਖਾਦਾ ਜਾ ਸਕਦਾ ਹੈ ਨਹੀਂ ਤਾਂ ਇਸ ਦੀ ਜੂਸ ਵੀ ਬਣਾਕੇ ਪੀਤਾ ਜਾ ਸਕਦਾ ਹੈ।