ਕੱਪੜਿਆਂ ‘ਤੇ ਲੱਗ ਗਿਆ ਤੇਲ, ਤਾਂ ਇਦਾਂ ਕਰੋ ਸਾਫ

ਕਈ ਵਾਰ ਖਾਣਾ ਬਣਾਉਣ ਵੇਲੇ ਜਾਂ ਖਾਣ ਵੇਲੇ ਕੱਪੜਿਆਂ ‘ਤੇ ਤੇਲ ਜਾਂ ਮਸਾਲੇ ਡਿੱਗ ਜਾਂਦੇ ਹਨ

ਅਜਿਹੇ ਵਿੱਚ ਕੱਪੜਿਆਂ ‘ਤੇ ਦਾਗ ਲੱਗਣਾ ਆਮ ਹੋ ਜਾਂਦਾ ਹੈ

ਹਾਲਾਂਕਿ ਇਸ ਨੂੰ ਨਾਰਮਲ ਡਿਟਰਜੈਂਟ ਨਾਲ ਸਾਫ ਕਰਨਾ ਔਖਾ ਹੋ ਜਾਂਦਾ ਹੈ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਕਿ ਕੱਪੜੇ ‘ਤੇ ਤੇਲ ਲੱਗ ਜਾਵੇ ਤਾਂ ਕਿਵੇਂ ਸਾਫ ਕਰ ਸਕਦੇ ਹਾਂ

Published by: ਏਬੀਪੀ ਸਾਂਝਾ

ਜਿੱਥੇ ਤੇਲ ਦੇ ਦਾਗ ਲੱਗੇ ਹਨ, ਉੱਥੇ ਬੇਕਿੰਗ ਸੋਡਾ ਲਾਓ ਅਤੇ ਕੁਝ ਦੇਰ ਲਈ ਛੱਡ ਦਿਓ ਤਾਂ ਕਿ ਬੇਕਿੰਗ ਸੋਡਾ ਤੇਲ ਨੂੰ ਸੋਖ ਲਵੇ

ਦੂਜਾ ਉਪਾਅ ਨਿੰਬੂ ਹੈ, ਜੋ ਕਿ ਕੁਦਰਤੀ ਬਲੀਚਿੰਗ ਏਜੰਟ ਹੈ

Published by: ਏਬੀਪੀ ਸਾਂਝਾ

ਨਿੰਬੂ ਨੂੰ ਅੱਧਾ ਕੱਟੋ ਅਤੇ ਦਾਗ ‘ਤੇ ਰਗੜ ਦਿਓ ਤਾਂਕਿ ਕੱਪੜਿਆਂ ਤੋਂ ਤੇਲ ਆਸਾਨੀ ਨਾਲ ਨਿਕਲ ਜਾਵੇ

ਕੱਪੜਿਆਂ ਤੋਂ ਤੇਲ ਹਟਾਉਣ ਲਈ ਟੈਲਕਮ ਪਾਊਡਰ ਵੀ ਲਗਾ ਸਕਦੇ ਹੋ, ਜਿੱਥੇ ਤੇਲ ਡਿੱਗਿਆ ਹੈ, ਉੱਥੇ ਉਂਗਲਾਂ ਨਾਲ ਟੈਲਕਮ ਪਾਊਡਰ ਲਾ ਦਿਓ

ਫਿਰ ਲਗਭਗ 20 ਮਿੰਟ ਤੱਕ ਛੱਡ ਦਿਓ, ਜਦੋਂ ਪੂਰਾ ਤੇਲ ਸੋਖ ਲਵੇ ਤਾਂ ਉਸ ਨੂੰ ਧੋ ਲਓ