ਵਾਲ ਝੜਨ ਦੀ ਸਮੱਸਿਆ ਲਗਭਗ ਹਰ ਉਮਰ ਦੇ ਲੋਕਾਂ 'ਚ ਦੇਖਣ ਨੂੰ ਮਿਲਦੀ ਹੈ। ਨੌਜਵਾਨ ਇਸ ਸਮੱਸਿਆ ਤੋਂ ਜ਼ਿਆਦਾ ਪ੍ਰੇਸ਼ਾਨ ਹਨ।

ਪਰ ਵਾਲ ਝੜਨ ਪਿੱਛੇ ਕਈ ਕਾਰਨ ਹੋ ਸਕਦੇ ਹਨ। ਖਰਾਬ ਜੀਵਨ ਸ਼ੈਲੀ ਤੋਂ ਇਲਾਵਾ ਇਹ ਸਮੱਸਿਆ ਜੈਨੇਟਿਕਸ ਵੀ ਹੋ ਸਕਦੀ।



ਮਾਹਰਾਂ ਦਾ ਕਹਿਣਾ ਹੈ ਕਿ ਇੱਕ ਵਾਰ ਵਾਲ ਝੜਨੇ ਸ਼ੁਰੂ ਹੋ ਜਾਣ ਤਾਂ ਇਸ ਨੂੰ ਕੰਟਰੋਲ ਕਰਨਾ ਔਖਾ ਕੰਮ ਹੈ।

ਖੁਰਾਕ ‘ਚ ਜੋ ਵੀ ਖਾਂਦੇ ਹਾਂ, ਉਸ ਦਾ ਅਸਰ ਸਾਡੇ ਵਾਲਾਂ ‘ਤੇ ਵੀ ਦੇਖਣ ਨੂੰ ਮਿਲਦਾ ਹੈ। ਵਾਲਾਂ ਦੇ ਝੜਨ ਦੀ ਸਮੱਸਿਆ ਤੋਂ ਬਚਣ ਲਈ ਆਪਣੇ ਖਾਣ-ਪੀਣ ਦੀਆਂ ਆਦਤਾਂ ਨੂੰ ਸਹੀ ਰੱਖਣਾ ਜ਼ਰੂਰੀ ਹੈ।



ਮਾਹਿਰ ਨੇ ਡਾਈਟ ‘ਚ 3 ਚੀਜ਼ਾਂ ਸ਼ਾਮਲ ਕਰਨ ਦੀ ਸਲਾਹ ਦਿੱਤੀ ਹੈ, ਜੋ ਵਾਲਾਂ ਲਈ ਫਾਇਦੇਮੰਦ ਹਨ।



ਪਾਲਕ ‘ਚ ਬਹੁਤ ਜ਼ਿਆਦਾ ਆਇਰਨ ਹੁੰਦਾ ਹੈ। ਆਇਰਨ ਵਾਲਾਂ ਦੀਆਂ ਜੜ੍ਹਾਂ ਤੱਕ ਆਕਸੀਜਨ ਪਹੁੰਚਾਉਣ ਵਿੱਚ ਮਦਦ ਕਰਦਾ ਹੈ, ਜਿਸ ਨਾਲ ਵਾਲ ਝੜਦੇ ਹਨ।

ਇਸ ਤੋਂ ਇਲਾਵਾ ਪਾਲਕ ਸਕੈਲਪ ‘ਚ ਕੋਲੇਜਨ ਦੇ ਉਤਪਾਦਨ ‘ਚ ਮਦਦ ਕਰਦੀ ਹੈ।



ਜੇਕਰ ਤੁਸੀਂ ਆਪਣੇ ਵਾਲਾਂ ਨੂੰ ਮਜ਼ਬੂਤ ​​ਬਣਾਉਣਾ ਚਾਹੁੰਦੇ ਹੋ ਤਾਂ ਸ਼ਕਰਕੰਦੀ ਵੀ ਖਾਣਾ ਸ਼ੁਰੂ ਕਰ ਦਿਓ।



ਸ਼ਕਰਕੰਦੀ ਵਿੱਚ ਬੀਟਾ ਕੈਰੋਟੀਨ ਹੁੰਦਾ ਹੈ। ਸਰੀਰ ਇਸ ਨੂੰ ਵਿਟਾਮਿਨ A 'ਚ ਬਦਲ ਦਿੰਦਾ ਹੈ।



ਇਹ ਵਾਲਾਂ ਨੂੰ ਪੋਸ਼ਣ ਅਤੇ ਮਜ਼ਬੂਤੀ ਪ੍ਰਦਾਨ ਕਰਦਾ ਹੈ।

ਇਹ ਵਾਲਾਂ ਨੂੰ ਪੋਸ਼ਣ ਅਤੇ ਮਜ਼ਬੂਤੀ ਪ੍ਰਦਾਨ ਕਰਦਾ ਹੈ।

ਇਸ ‘ਚ ਪਾਏ ਜਾਣ ਵਾਲੇ ਐਂਟੀ-ਆਕਸੀਡੈਂਟਸ ਸਕੈਲਪ ਨੂੰ ਸਿਹਤਮੰਦ ਰੱਖਦੇ ਹਨ, ਜੋ ਵਾਲਾਂ ਨੂੰ ਮਜ਼ਬੂਤ ​​ਕਰਦੇ ਹਨ।



Amla ਵਿਟਾਮਿਨ ਸੀ ਅਤੇ ਫਾਈਟੋਨਿਊਟ੍ਰੀਐਂਟਸ ਨਾਲ ਭਰਪੂਰ ਹੁੰਦਾ ਹੈ ਇਹ ਸਕੈਲਪ 'ਚ ਖੂਨ ਦੇ ਗੇੜ ਨੂੰ ਸੁਧਾਰਦਾ ਹੈ ਤੇ ਵਾਲਾਂ ਨੂੰ ਮਜ਼ਬੂਤ ​​ਬਣਾਉਂਦਾ ਹੈ।

ਇਸ ਤੋਂ ਇਲਾਵਾ ਰੋਜ਼ਾਨਾ ਆਂਵਲਾ ਖਾਣ ਨਾਲ ਵਾਲਾਂ ਦੇ ਸਮੇਂ ਤੋਂ ਪਹਿਲਾਂ ਸਫੈਦ ਹੋਣ ਤੋਂ ਵੀ ਬਚਿਆ ਜਾ ਸਕਦਾ ਹੈ।