ਅੱਜਕੱਲ੍ਹ ਬਾਜ਼ਾਰ 'ਚ ਬਹੁਤ ਸਾਰੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਜਿਨ੍ਹਾਂ ਦੇ ਵਿੱਚ ਮਿਲਾਵਟ ਹੋ ਰਹੀ ਹੈ।



ਇਸ ਸਥਿਤੀ 'ਚ ਜਦੋਂ ਵੀ ਘਰ ਲਈ ਖਾਣ ਦੀਆਂ ਵਸਤਾਂ ਖਰੀਦਦੇ ਹੋ ਤਾਂ ਹਮੇਸ਼ਾ ਇਕ ਸਵਾਲ ਹਰ ਕਿਸੇ ਦੇ ਮਨ 'ਚ ਰਹਿੰਦਾ ਹੈ ਕਿ ਇਹ ਚੀਜ਼ ਅਸਲੀ ਹੈ ਜਾਂ ਨਕਲੀ?



ਸਰ੍ਹੋਂ ਦਾ ਤੇਲ ਸਾਡੀ ਰਸੋਈ ਦਾ ਅਹਿਮ ਹਿੱਸਾ ਹੈ, ਅੱਜ ਤੁਹਾਨੂੰ ਦੱਸਾਂਗੇ ਜਿਹੜੇ ਤੇਲ ਤੁਸੀਂ ਘਰ ਲੈ ਕੇ ਆ ਰਹੇ ਹੋ ਉਹ ਅਸਲੀ ਹੈ ਜਾਂ ਨਕਲੀ!



ਸਭ ਤੋਂ ਪਹਿਲਾਂ ਇਕ ਛੋਟੀ ਜਿਹੀ ਕੋਲੀ ਜਾਂ ਬੋਤਲ 'ਚ ਥੋੜਾ ਜਿਹਾ ਸਰ੍ਹੋਂ ਦਾ ਤੇਲ ਪਾ ਲਓ। ਉਸ ਕੋਲੀ ਜਾਂ ਬੋਤਲ ਨੂੰ ਫਰਿੱਜ 'ਚ ਰੱਖ ਦਿਓ ਤੇ ਇਸ ਨੂੰ ਘੱਟ ਤੋਂ ਘੱਟ 2-3 ਘੰਟੇ ਠੰਡਾ ਹੋਣ ਦਿਓ।



ਕੁੱਝ ਘੰਟੇ ਬਾਅਦ ਤੇਲ ਫਰਿੱਜ 'ਚੋਂ ਕੱਢ ਲਓ ਤੇ ਧਿਆਨ ਨਾਲ ਦੇਖੋ।

ਕੁੱਝ ਘੰਟੇ ਬਾਅਦ ਤੇਲ ਫਰਿੱਜ 'ਚੋਂ ਕੱਢ ਲਓ ਤੇ ਧਿਆਨ ਨਾਲ ਦੇਖੋ।

ਜੇ ਤੇਲ ਜੰਮ ਜਾਂਦਾ ਹੈ ਤੇ ਉਸ ਦੀ ਸਤ੍ਹਾ 'ਤੇ ਚਿੱਟੇ ਰੰਗ ਦਾ ਪਦਾਰਥ ਦਿਖਾਈ ਦਿੰਦਾ ਹੈ ਤਾਂ ਮੰਨ ਲਓ ਇਹ ਤੇਲ ਨਕਲੀ ਹੈ।



ਸਰ੍ਹੋਂ ਦੇ ਤੇਲ ਦੀ ਸ਼ੁੱਧਤਾ ਦਾ ਪਤਾ ਲਗਾਉਣ ਦੇ ਤਰੀਕਿਆਂ 'ਚ ਬੈਰੋਮੀਟਰ ਟੈਸਟ ਵੀ ਇਕ ਹੈ।



ਅਸਲੀ ਸਰ੍ਹੋਂ ਦੇ ਤੇਲ ਦੀ ਬੈਰੋਮੀਟਰ ਰੀਡਿੰਗ ਆਮਤੌਰ 'ਤੇ 58 ਤੋਂ 60.5 ਦੇ ਵਿੱਚ ਹੁੰਦੀ ਹੈ। ਜੇਕਰ ਤੇਲ ਦੀ ਰੀਡਿੰਗ ਇਸ ਸੀਮਾ ਤੋਂ ਵਧ ਹੈ ਤਾਂ ਇਹ ਸੰਕੇਤ ਹੈ ਕਿ ਮਿਲਾਵਟ ਹੋ ਸਕਦੀ ਹੈ।



ਨਾਈਟ੍ਰਿਕ ਐਸਿਡ ਟੈਸਟ ਨਾਲ ਤੁਸੀਂ ਸਰ੍ਹੋਂ ਦੇ ਤੇਲ ਦੀ ਸ਼ੁੱਧਤਾ ਦੀ ਜਾਂਚ ਕਰ ਸਕਦੇ ਹੋ



ਇਸ ਟੈਸਟ ਲਈ ਟਿਊਬ 'ਚ 5 ਗ੍ਰਾਮ ਸਰ੍ਹੋਂ ਦਾ ਤੇਲ ਲਓ ਤੇ ਇਸ 'ਚ ਕੁਝ ਬੂੰਦਾਂ ਨਾਈਟ੍ਰਿਕ ਐਸਿਡ ਮਿਲਾਓ।



ਜੇ ਤੇਲ ਸ਼ੁੱਧ ਹੋਵੇਗਾ ਤਾਂ ਉਸ ਦੇ ਰੰਗ 'ਚ ਕੋਈ ਬਦਲਾਅ ਨਹੀਂ ਆਵੇਗਾ।

ਜੇ ਤੇਲ ਸ਼ੁੱਧ ਹੋਵੇਗਾ ਤਾਂ ਉਸ ਦੇ ਰੰਗ 'ਚ ਕੋਈ ਬਦਲਾਅ ਨਹੀਂ ਆਵੇਗਾ।

ਜੇ ਰੰਗ 'ਚ ਕੋਈ ਬਦਲਾਅ ਹੁੰਦਾ ਹੈ ਜਿਵੇਂ ਕਿ ਲਾਲ ਜਾਂ ਭੂਰਾ ਰੰਗ ਤਾਂ ਇਹ ਸੰਕੇਤ ਹੈ ਕਿ ਤੇਲ 'ਚ ਮਿਲਾਵਟ ਹੋਈ ਹੈ।