ਗਾਰਲਿਕ ਬਰੈੱਡ ਇੱਕ ਮਸ਼ਹੂਰ ਸਨੈਕ ਹੈ ਜੋ ਬਣਾਉਣ ਵਿੱਚ ਆਸਾਨ ਅਤੇ ਖਾਣ ਵਿੱਚ ਸੁਆਦੀ ਹੈ।



ਇਹ ਆਮ ਤੌਰ 'ਤੇ ਬਰੈੱਡ, ਮੱਖਣ, ਲਸਣ ਅਤੇ ਪਨੀਰ ਨਾਲ ਬਣਾਇਆ ਜਾਂਦਾ ਹੈ। ਆਓ ਜਾਣਦੇ ਹਾਂ ਕਿਵੇਂ ਤੁਸੀਂ ਇਸ ਘਰ ਦੇ ਵਿੱਚ ਤਿਆਰ ਕਰ ਸਕਦੇ ਹੋ।

ਸਮੱਗਰੀ: 1 ਪਾਵ ਬ੍ਰੈੱਡ, 1/2 ਕੱਪ ਮੱਖਣ ਪਿਘਲਾ ਹੋਇਆ, 2-3 ਲੱਸਣ ਦੀਆਂ ਕਲੀਆਂ, ਬਾਰੀਕ ਕੱਟੀਆਂ ਹੋਈਆਂ



1/4 ਕੱਪ ਕੱਦੂਕਸ ਕੀਤਾ ਹੋਇਆ ਚੀਜ਼, 1/4 ਚਮਚਾ ਨਮਕ, 1/4 ਚਮਚਾ ਕਾਲੀ ਮਿਰਚ, 1/4 ਚਮਚਾ ਅਜਵਾਇਨ (ਆਪਸ਼ਨਲ)

ਵਿਧੀ : ਓਵਨ ਨੂੰ 200 °C (400 °F) 'ਤੇ ਪ੍ਰੀਹੀਟ ਕਰ ਲਓ, ਇੱਕ ਕਟੋਰੇ ਵਿੱਚ, ਪਿਘਲੇ ਹੋਏ ਮੱਖਣ, ਲਸਣ, ਨਮਕ, ਕਾਲੀ ਮਿਰਚ ਅਤੇ ਅਜਵਾਇਨ ਮਿਲਾਓ।



ਬ੍ਰੈੱਡ ਨੂੰ ਸਲਾਈਸ ਵਿੱਚ ਕੱਟੋ, ਪਰ ਪੂਰੀ ਤਰ੍ਹਾਂ ਨਾ ਕੱਟੋ।

ਬ੍ਰੈੱਡ ਨੂੰ ਸਲਾਈਸ ਵਿੱਚ ਕੱਟੋ, ਪਰ ਪੂਰੀ ਤਰ੍ਹਾਂ ਨਾ ਕੱਟੋ।

ਬ੍ਰੈੱਡ ਦੇ ਟੁਕੜਿਆਂ ਵਿਚਕਾਰ ਮੱਖਣ ਦੇ ਮਿਸ਼ਰਣ ਨੂੰ ਫੈਲਾਓ।



ਬ੍ਰੈੱਡ 'ਤੇ ਕੱਦੂਕਸ ਕੀਤਾ ਹੋਇਆ ਚੀਜ਼ ਛਿੜਕੋ।

ਬ੍ਰੈੱਡ 'ਤੇ ਕੱਦੂਕਸ ਕੀਤਾ ਹੋਇਆ ਚੀਜ਼ ਛਿੜਕੋ।

ਬਰੈੱਡ ਨੂੰ ਬੇਕਿੰਗ ਸ਼ੀਟ 'ਤੇ ਰੱਖੋ ਅਤੇ 10-12 ਮਿੰਟਾਂ ਲਈ ਬੇਕ ਕਰੋ, ਜਾਂ ਜਦੋਂ ਤੱਕ ਪਨੀਰ ਪਿਘਲ ਨਾ ਜਾਵੇ ਅਤੇ Bread ਸੁਨਹਿਰੀ ਭੂਰਾ ਨਾ ਹੋ ਜਾਵੇ।

ਗਾਰਲਿਕ ਬ੍ਰੈੱਡ ਨੂੰ ਗਰਮਾ-ਗਰਮ ਪਰੋਸੋ। ਇਹ ਖਾਣ 'ਚ ਇੰਨਾ ਸੁਆਦੀ ਹੁੰਦਾ ਹੈ ਕਿ ਘਰ ਵਾਲੇ ਤੁਹਾਡੀ ਖੂਬ ਤਾਰੀਫ ਕਰਨਗੇ।