ਦਾਲਾਂ ਸ਼ਾਕਾਹਾਰੀਆਂ ਲਈ ਪ੍ਰੋਟੀਨ ਦਾ ਸਭ ਤੋਂ ਵਧੀਆ ਸਰੋਤ ਹਨ। ਦਾਲ ਮੱਖਣੀ ਅਜਿਹੀ ਡਿਸ਼ ਹੈ ਜਿਸ ਨੂੰ ਦੇਸ਼ ਦੇ ਨਾਲ ਵਿਦੇਸ਼ ਵਿੱਚ ਵੀ ਖੂਬ ਪਸੰਦ ਕੀਤਾ ਜਾਂਦਾ ਹੈ। ਕਈ ਵਿਦੇਸ਼ੀਆਂ ਨੂੰ ਵੀ ਇਹ ਦਾਲ ਖੂਬ ਪਸੰਦ ਹੈ। ਦਾਲ ਅਤੇ ਰਾਜਮਾਹ ਨੂੰ ਭਿਉਣਾ: ਮਾਂਹ ਦੀ ਦਾਲ (1 ਕੱਪ) ਅਤੇ ਰਾਜਮਾਹ (1/4 ਕੱਪ) ਨੂੰ ਰਾਤ ਭਰ ਪਾਣੀ ਵਿੱਚ ਭਿਉਣ ਦਿਓ। ਦਾਲ ਉਬਾਲਣਾ: ਭਿਉਂ ਕਿ ਰੱਖੀ ਦਾਲ ਅਤੇ ਰਾਜਮੇ ਨੂੰ 4-5 ਕੱਪ ਪਾਣੀ ਵਿੱਚ ਕੁੱਕਰ 'ਚ 5-6 ਸਿਟੀਆਂ ਆਉਣ ਤੱਕ ਉਬਾਲੋ। ਘੀ ਅਤੇ ਮੱਖਣ ਗਰਮ ਕਰਨਾ: ਇੱਕ ਕੜਾਹੀ ਵਿੱਚ 1 ਚਮਚ ਘੀ ਅਤੇ 3-4 ਚਮਚ ਮੱਖਣ ਗਰਮ ਕਰੋ। ਪਿਆਜ਼ ਭੁੰਨੋ: ਦਰਮਿਆਨੀ ਆਕਾਰ ਦੇ ਇੱਕ ਬਾਰੀਕ ਕੱਟੇ ਪਿਆਜ਼ ਪਾਓ ਅਤੇ ਸੁਨਹਿਰਾ ਹੋਣ ਤੱਕ ਭੁੰਨੋ। ਅਦਰਕ-ਲੱਸਣ ਦਾ ਪੇਸਟ ਮਿਲਾਉਣਾ: 1 ਚਮਚ ਅਦਰਕ-ਲੱਸਣ ਦਾ ਪੇਸਟ ਅਤੇ 2 ਬਾਰੀਕ ਕੱਟੀਆਂ ਹਰੀ ਮਰਚਾਂ ਪਾ ਕੇ 2 ਮਿੰਟ ਤੱਕ ਭੁੰਨੋ। ਟਮਾਟਰ ਪਿਊਰੀ ਸ਼ਾਮਿਲ ਕਰਨਾ: 1 ਕੱਪ ਟਮਾਟਰ ਪਿਊਰੀ ਪਾ ਕੇ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨੋ, ਜਦੋਂ ਤੱਕ ਮਸਾਲਾ ਤੇਲ ਨਾ ਛੱਡ ਦਏ। ਫਿਰ 1/2 ਚਮਚ ਹਲਦੀ, 1 ਚਮਚ ਲਾਲ ਮਿਰਚ ਪਾਉਡਰ, 1 ਚਮਚ ਧਨੀਆ ਪਾਉਡਰ, 1/2 ਚਮਚ ਗਰਮ ਮਸਾਲਾ ਅਤੇ ਨਮਕ ਸਵਾਦ ਅਨੁਸਾਰ ਪਾਓ। ਉਬਲੀ ਦਾਲ ਪਾਓ: ਉਬਲੀ ਦਾਲ ਅਤੇ ਰਾਜਮਾਹ ਨੂੰ ਤੜਕੇ ਵਿੱਚ ਪਾ ਕੇ ਚੰਗੀ ਤਰ੍ਹਾਂ ਹਿਲਾਓ। ਜਰੂਰੀ ਲੱਗੇ ਤਾਂ ਕੁਝ ਪਾਣੀ ਪਾਓ ਅਤੇ 30-40 ਮਿੰਟ ਲਈ ਧੀਮੀ ਆਗ 'ਤੇ ਪਕਾਓ।1 ਚਮਚ ਕਸੂਰੀ ਮੇਥੀ ਹੱਥਾਂ ਨਾਲ ਕਚਲ ਕੇ ਪਾਓ ਅਤੇ 1/2 ਕੱਪ ਕ੍ਰੀਮ ਮਿਲਾ ਕੇ 5 ਮਿੰਟ ਹੋਰ ਪਕਾਓ। ਦਾਲ ਨੂੰ ਹਰੇ ਧਨੀਆ ਅਤੇ ਮੱਖਣ ਨਾਲ ਸਜਾਓ। ਇਸ ਨੂੰ ਨਾਨ ਜਾਂ ਚਾਵਲ ਦੇ ਨਾਲ ਗਰਮ-ਗਰਮ ਪਰੋਸੋ। ਦਾਲ ਨੂੰ ਜਿੰਨਾ ਜ਼ਿਆਦਾ ਪਕਾਇਆ ਜਾਵੇ, ਓਨੀ ਹੀ ਇਸਦਾ ਸੁਆਦ ਵਧਦਾ ਹੈ।