ਜ਼ਿਆਦਾ ਆਚਾਰ ਖਾਣ ਨਾਲ ਤੁਹਾਨੂੰ ਕਈ ਸਿਹਤ ਨਾਲ ਜੁੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਈ ਬਲੱਡ ਪ੍ਰੈਸ਼ਰ, ਆਚਾਰ ਵਿੱਚ ਨਮਕ ਦੀ ਮਾਤਰਾ ਜ਼ਿਆਦਾ ਹੋਣ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਦਿੱਕਤ ਹੋ ਸਕਦੀ ਹੈ। ਤੇਲ ਤੇ ਮਸਾਲੇ ਜ਼ਿਆਦਾ ਹੋਣ ਕਰਕੇ ਇਸ ਨਾਲ ਗੈਸ, ਐਸੀਡਿਟੀ ਤੇ ਪਾਚਨ ਸਬੰਧੀ ਦਿੱਕਤਾਂ ਹੋ ਸਕਦੀਆਂ ਹਨ ਆਚਾਰ ਵਿੱਚ ਕੈਲੋਰੀ ਤੇ ਫੈਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਨਾਲ ਵਜ਼ਨ ਵਧ ਸਕਦਾ ਹੈ। ਨਮਕ ਤੇ ਮਸਾਲਿਆਂ ਦੀ ਜ਼ਿਆਦਾ ਵਰਤੋਂ ਹੋਣ ਕਰਕੇ ਇਸ ਨਾਲ ਕਿਡਨੀ ਉੱਤੇ ਵੀ ਦਬਾਅ ਪੈਂਦਾ ਹੈ। ਇਸ ਵਿੱਚ ਟ੍ਰਾਂਸ ਫੈਟਸ ਤੇ ਸੈਚੂਰੇਟੇਡ ਫੈਟਸ ਹੁੰਦੇ ਨੇ ਜੋ ਦਿਲ ਨੂੰ ਨੁਕਸਾਨ ਪਹੁੰਚਾਉਂਦੇ ਹਨ। ਆਚਾਰ ਨੂੰ ਸਟੋਰ ਕਰਨ ਲਈ ਬਹੁਤ ਤੇਲ ਪਾਏ ਜਾਂਦੇ ਹਨ ਜਿਸ ਨਾਲ ਕੋਲੇਸਟ੍ਰੋਲ ਵਧ ਸਕਦਾ ਹੈ। ਆਚਾਰ ਵਿੱਚ ਵਰਤੀਆਂ ਗਈਆਂ ਕਈ ਚੀਜ਼ਾਂ ਕਰਕੇ ਕਈ ਵਾਰ ਸੋਜ਼ ਦੀ ਸ਼ਿਕਾਇਤ ਵੀ ਆ ਸਕਦੀ ਹੈ। ਆਚਾਰ ਵਿੱਚ ਮੌਜੂਦ ਸੋਡੀਅਮ ਨਾਲ ਪੇਟ ਵਿੱਚ ਅਲਸਰ ਹੋਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ।