ਇਲਾਇਚੀ ਸਰੀਰ ਦੇ ਲਈ ਐਂਟੀ ਸਟ੍ਰੈਸ ਏਜੰਟ ਦੇ ਰੂਪ ਵਜੋਂ ਕੰਮ ਕਰਦੀ ਹੈ। ਜਿਸ ਨੂੰ ਖਾਣ ਨਾਲ ਟੈਂਸ਼ਨ ਵਰਗੀ ਵੱਡੀ ਦਿੱਕਤ ਦੂਰ ਹੋ ਸਕਦੀ ਹੈ ਇਸ ਵਿੱਚ ਐਂਟੀ ਆਕਸੀਡੈਂਟ ਗੁਣ ਹੁੰਦੇ ਹਨ ਜੋ ਦਿਮਾਗ਼ ਨੂੰ ਸ਼ਾਂਤ ਰੱਖਣ ਵਿੱਚ ਮਦਦ ਕਰਦੇ ਹਨ। ਇਸ ਨੂੰ ਖਾਣ ਨਾਲ ਦਿਮਾਗ਼ ਵਿੱਚ ਹੈਪੀ ਹਾਰਮੋਨ ਵਧਣ ਲੱਗ ਜਾਂਦੇ ਹਨ ਜਿਸ ਨਾਲ ਦਿਮਾਗ਼ ਸ਼ਾਂਤ ਹੁੰਦਾ ਹੈ। ਇਸ ਨਾਲ ਪਾਚਨ ਤੰਤਰ ਤਾਂ ਮਜਬੂਤ ਹੁੰਦਾ ਹੀ ਹੈ ਸਗੋਂ ਦਿਮਾਗ਼ ਦੀ ਸਿਹਤ ਵੀ ਠੀਕ ਹੁੰਦੀ ਹੈ। ਤਣਾਅ ਨੂੰ ਦੂਰ ਕਰਨ ਲਈ ਇਲਾਇਚੀ ਬਹੁਤ ਵੱਡੀ ਭੂਮਿਕਾ ਨਿਭਾਉਂਦੀ ਹੈ। ਇਸ ਨਾਲ ਦਿਮਾਗ਼ ਦੇ ਸੈਲ ਬੂਸਟ ਹੁੰਦੇ ਹਨ ਤੇ ਇੰਫਲੇਮੇਸ਼ਨ ਦਾ ਜ਼ੋਖ਼ਮ ਘਟਦਾ ਹੈ। ਇਸ ਦੇ ਸਰੀਰ ਨੂੰ ਵਿਟਾਮਿਨ ਸੀ ਕੰਪਾਊਂਡ ਵੀ ਮਿਲਦਾ ਹੈ। ਇਸ ਨੂੰ ਖਾਣ ਦੇ ਦਿਮਾਗ਼ ਵਿੱਚ ਵਧਣ ਵਾਲੇ ਆਕਸੀਡੇਟਿਵ ਤਣਾਅ ਨੂੰ ਦੂਰ ਕਰਨ ਦੀ ਮਦਦ ਮਿਲਦੀ ਹੈ।