ਰਜਾਈ-ਕੰਬਲ ਤੋਂ ਸਮੈਲ ਨਹੀਂ ਆਵੇਗੀ, ਬਸ ਕਰ ਲਓ ਆਹ ਕੰਮ ਠੰਡ ਦੀ ਸ਼ੁਰੂਆਤ ਹੁੰਦਿਆਂ ਹੀ ਟਰੰਕ ਅਤੇ ਪੇਟੀਆਂ ਤੋਂ ਤੁਸੀਂ ਰਜਾਈ-ਕੰਬਲ ਕੱਢ ਲਏ ਹੋਣਗੇ ਪਰ ਬਾਹਰ ਕੱਢਣ ਤੋਂ ਬਾਅਦ ਰਜਾਈ- ਕੰਬਲ ਤੋਂ ਸਮੈਲ ਆਉਣ ਲੱਗ ਪੈਂਦੀ ਹੈ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਅਜਿਹਾ ਕੀ ਕਰੀਏ ਕਿ ਰਜਾਈ-ਕੰਬਲ ਤੋਂ ਸਮੈਲ ਨਾ ਆਵੇ ਸਮੈਲ ਤੋਂ ਬਚਣ ਤੁਹਾਨੂੰ ਰਜਾਈ ਅਤੇ ਕੰਬਲਾਂ ਨੂੰ ਲੈਣ ਤੋਂ ਪਹਿਲਾਂ ਧੁੱਪ ਲਗਵਾਓ ਇਸ ਤੋਂ ਬਾਅਦ ਇੱਕ ਸਪਰੇਅ ਬੋਤਲ ਵਿੱਚ ਥੋੜਾ ਜਿਹਾ ਚਿੱਟਾ ਸਿਰਕਾ ਅਤੇ ਪਾਣੀ ਮਿਲਾ ਕੇ ਇੱਕ ਘੋਲ ਬਣਾ ਲਓ ਜਦੋਂ ਰਜਾਈ-ਕੰਬਲ ਧੁੱਪ ਵਿੱਚ ਸੁੱਕ ਜਾਵੇ ਤਾਂ ਉਸ ਸਪਰੇਅ ਨੂੰ ਰਜਾਈ-ਕੰਬਲਾਂ 'ਤੇ ਛਿੜਕ ਦਿਓ ਇਸ ਤੋਂ ਬਾਅਦ ਜਦੋਂ ਤੁਸੀਂ ਰਜਾਈ-ਕੰਬਲ ਲਓਗੇ ਤਾਂ ਸਾਰੀ ਸਮੈਲ ਗਾਇਬ ਹੋ ਜਾਵੇਗੀ ਬਦਬੂ ਹਟਾਉਣ ਲਈ ਤੁਸੀਂ ਕਪੂਰ ਦੀ ਮਦਦ ਲੈ ਸਕਦੇ ਹੋ, ਜੇਕਰ ਤੁਸੀਂ ਅਜਿਹੀ ਥਾਂ 'ਤੇ ਧੁੱਪ ਨਹੀਂ ਹੁੰਦੀ ਹੈ ਤਾਂ ਜਿਸ ਰਜਾਈ ਕੰਬਲ ਤੋਂ ਸਮੈਲ ਆ ਰਹੀ ਹੈ, ਤਾਂ ਤੁਸੀਂ ਉਸ ਵਿੱਚ 2-3 ਕਪੂਰ ਦੀਆਂ ਗੋਲੀਆਂ ਰੱਖ ਕੇ ਛੱਡ ਸਕਦੇ ਹੋ