ਆਹ ਤਰੀਕੇ ਅਪਣਾ ਕੇ ਘਰ ਵਿੱਚ ਬਣਾਓ ਵਧੀਆ ਗਚਕ

ਸਰਦੀਆਂ ਆਉਂਦਿਆਂ ਹੀ ਬਜ਼ਾਰ ਵਿੱਚ ਗਚਕ ਵਿਕਣੀ ਸ਼ੁਰੂ ਹੋ ਜਾਂਦੀ ਹੈ, ਜੋ ਕਿ ਸੁਆਦ ਦੇ ਨਾਲ ਕਾਫੀ ਫਾਇਦੇਮੰਦ ਵੀ ਹੁੰਦੀ ਹੈ

ਜੇਕਰ ਤੁਸੀਂ ਬਜ਼ਾਰ ਤੋਂ ਲਿਆਉਣ ਦੀ ਥਾਂ ਇਸ ਨੂੰ ਘਰ ਵਿੱਚ ਹੀ ਬਣਾਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਸੌਖਾ ਤਰੀਕਾ ਦੱਸਦੇ ਹਾਂ

ਕੁਝ ਤਰੀਕਿਆਂ ਦੀ ਮਦਦ ਨਾਲ ਤੁਸੀਂ ਘਰ ਵਿਚ ਵਧੀਆ ਗਚਕ ਬਣਾ ਸਕਦੇ ਹੋ

Published by: ਏਬੀਪੀ ਸਾਂਝਾ

ਇਸ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਮੂੰਗਫਲੀ ਲੈਕੇ ਇਸ ਦੇ ਸਾਰੇ ਦਾਣੇ ਕੱਢ ਲਓ

Published by: ਏਬੀਪੀ ਸਾਂਝਾ

ਫਿਰ ਮੂੰਗਫਲੀ ਨੂੰ ਪੈਨ ਵਿੱਚ ਭੁੰਨ ਲਓ ਅਤੇ ਇਸ ਨੂੰ ਠੰਡਾ ਹੋਣ ਲਈ ਛੱਡ ਦਿਓ

Published by: ਏਬੀਪੀ ਸਾਂਝਾ

ਫਿਰ ਹੱਥਾਂ ਨਾਲ ਰਗੜ ਕੇ ਇਸ ਦਾ ਛਿਲਕਾ ਸਾਫ ਕਰ ਲਓ ਅਤੇ ਇਸ ਤੋਂ ਬਾਅਦ ਕੜ੍ਹਾਹੀ ਵਿੱਚ ਘਿਓ ਪਾ ਕੇ ਗਰਮ ਕਰ ਲਓ ਅਤੇ ਉਸ ਵਿੱਚ ਗੁੜ ਵੀ ਪਾ ਦਿਓ

Published by: ਏਬੀਪੀ ਸਾਂਝਾ

ਫਿਰ ਚਲਾਉਂਦਿਆਂ ਹੋਇਆਂ ਇਸ ਨੂੰ ਪਿਘਲਾਓ ਅਤੇ ਚਾਸ਼ਨੀ ਬਣਾ ਕੇ ਤਿਆਰ ਕਰ ਲਓ

Published by: ਏਬੀਪੀ ਸਾਂਝਾ

ਹੁਣ ਇਸ ਵਿੱਚ ਭੁੰਨੀ ਹੋਈ ਮੂੰਗਫਲੀ ਪਾ ਦਿਓ ਅਤੇ ਇਸ ਨੂੰ ਚੰਗੀ ਤਰ੍ਹਾਂ ਪਿਘਲਾ ਲਓ

Published by: ਏਬੀਪੀ ਸਾਂਝਾ

ਫਿਰ ਪਰਾਤ ਵਿੱਚ ਘਿਓ ਲਾ ਕੇ ਇਸ ਨੂੰ ਪਲਟ ਲਓ। ਹੁਣ ਬੇਲਣੇ ਦੀ ਮਦਦ ਨਾਲ ਇਸ ਨੂੰ ਬੇਲ ਲਓ, ਬਸ ਫਿਰ ਤੁਹਾਡੀ ਗੁੜ ਦੀ ਪੱਟੀ ਤਿਆਰ ਹੈ

Published by: ਏਬੀਪੀ ਸਾਂਝਾ