ਘਰ ‘ਚ ਇਦਾਂ ਬਣਾਓ ਮੂਲੀ ਦਾ ਅਚਾਰ

Published by: ਏਬੀਪੀ ਸਾਂਝਾ

ਸਰਦੀਆਂ ਵਿੱਚ ਬਣਨ ਵਾਲਾ ਮੂਲੀ ਦਾ ਅਚਾਰ ਨਾ ਸਿਰਫ ਸੁਆਦ ਹੁੰਦਾ, ਸਗੋਂ ਸਿਹਤ ਦੇ ਲਈ ਵੀ ਫਾਇਦੇਮੰਦ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਮੂਲੀ ਨੂੰ ਧੋ ਕੇ ਸੁਕਾ ਲਓ

Published by: ਏਬੀਪੀ ਸਾਂਝਾ

ਫਿਰ ਇਸ ਨੂੰ ਛਿਲ ਕੇ ਲੰਬੇ-ਪਤਲੇ ਟੁਕੜਿਆਂ ਵਿੱਚ ਕੱਟ ਲਓ ਅਤੇ ਫਿਰ ਇਨ੍ਹਾਂ ਵਿੱਚ ਤਿੰਨ ਚੌਥਾਈ ਛੋਟਾ ਚਮਚ ਨਮਕ ਪਾ ਲਓ

Published by: ਏਬੀਪੀ ਸਾਂਝਾ

ਫਿਰ ਇਸ ਨੂੰ ਕਿਸੇ ਟ੍ਰੇ ਵਿੱਚ ਪਾ ਕੇ 2-3 ਘੰਟੇ ਲਈ ਧੁੱਪ ਵਿੱਚ ਰੱਖ ਦਿਓ

Published by: ਏਬੀਪੀ ਸਾਂਝਾ

ਹੁਣ ਕੜ੍ਹਾਹੀ ਵਿੱਚ ਮੇਥੀ ਦਾ ਦਾਣਾ ਅਤੇ ਅਜਵਾਇਣ ਪਾ ਕੇ ਬ੍ਰਾਊਨ ਹੋਣ ਤੱਕ ਭੁੰਨ ਲਓ

Published by: ਏਬੀਪੀ ਸਾਂਝਾ

ਉਸ ਤੋਂ ਬਾਅਦ ਇਨ੍ਹਾਂ ਨੂੰ ਕੱਢ ਕੇ ਠੰਡਾ ਕਰੋ ਅਤੇ ਫਿਰ ਰਾਈ ਦੇ ਨਾਲ ਪੀਸ ਲਓ

Published by: ਏਬੀਪੀ ਸਾਂਝਾ

ਹੁਣ ਇੱਕ ਕੜ੍ਹਾਹੀ ਵਿੱਚ ਸਰ੍ਹੋਂ ਦਾ ਤੇਲ ਪਾ ਲਓ ਅਤੇ ਗਰਮ ਕਰ ਲਓ, ਜਦੋਂ ਤੱਕ ਤੇਲ ਵਿਚੋਂ ਹਲਕੀ ਖੁਸ਼ਬੂ ਨਾ ਆਉਣ ਲੱਗ ਪਵੇ

Published by: ਏਬੀਪੀ ਸਾਂਝਾ

ਹੁਣ ਇਸ ਵਿੱਚ ਮੂਲੀ ਪਾਓ ਅਤੇ ਲਗਭਗ 2 ਮਿੰਟ ਤੱਕ ਭੁੰਨ ਲਓ, ਉਸ ਤੋਂ ਬਾਅਦ ਇਸ ਵਿੱਚ ਹਿੰਗ, ਹਲਦੀ ਪਾਊਡਰ, ਲਾਲ ਮਿਰਚ ਪਾਊਡਰ, ਨਮਕ ਅਤੇ ਭੁੰਨਿਆ ਹੋਇਆ ਮਸਾਲਾ ਪਾ ਕੇ ਮਿਲਾ ਲਓ

Published by: ਏਬੀਪੀ ਸਾਂਝਾ

ਜਦੋਂ ਮਿਸ਼ਰਣ ਥੋੜਾ ਠੰਡਾ ਹੋ ਜਾਵੇ ਤਾਂ ਉਦੋਂ ਇਸ ਵਿੱਚ ਸਿਰਕਾ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ

Published by: ਏਬੀਪੀ ਸਾਂਝਾ