ਮਾਨਸੂਨ ਦੌਰਾਨ ਰਸਤੇ ਜਾਮ ਹੋ ਜਾਂਦੇ ਹਨ, ਕੀੜੇ-ਮਕੌੜੇ ਹਰ ਥਾਂ ਘੁੰਮਦੇ ਜਾਂ ਉੱਡਦੇ ਹੋਏ ਤੁਹਾਡੇ ਨਾਲ ਟਕਰਾ ਜਾਂਦੇ ਹਨ, ਬੰਦਾ ਬੇਵਕਤੀ ਮੀਂਹ 'ਚ ਭਿੱਜ ਜਾਂਦਾ ਹੈ, ਜੁੱਤਿਆਂ ਵਿੱਚ ਪਾਣੀ ਭਰ ਜਾਂਦਾ ਹੈ ਅਤੇ ਚੀਕੜ ਵਿੱਚ ਫਿਸਲਣ ਦਾ ਡਰ ਵੀ ਬਣਿਆ ਰਹਿੰਦਾ ਹੈ।

ਇਸੇ ਕਰਕੇ ਡਾਕਟਰ ਵੀ ਇਸ ਮੌਸਮ ਵਿੱਚ ਚੰਗੀ ਸਿਹਤ ਬਣਾਈ ਰੱਖਣ ਲਈ ਵਿਅਕਤੀ ਨੂੰ ਕਈ ਚੀਜ਼ਾਂ ਦਾ ਖਾਸ ਧਿਆਨ ਰੱਖਣ ਦੀ ਸਲਾਹ ਦਿੰਦੇ ਹਨ।

ਜੇ ਤੁਹਾਨੂੰ ਵੀ ਮੀਂਹ ਵਿੱਚ ਘਰ ਤੋਂ ਬਾਹਰ ਨਿਕਲਣਾ ਲਾਜ਼ਮੀ ਹੈ ਤਾਂ ਇਹਨਾਂ ਗੱਲਾਂ ਉੱਤੇ ਧਿਆਨ ਦੇਣਾ ਨਾ ਭੁੱਲੋ।

ਬਰਸਾਤ ਦੇ ਮੌਸਮ ਵਿੱਚ ਭਾਰੀ ਕੱਪੜੇ ਨਾ ਪਾਓ, ਕਿਉਂਕਿ ਇਹ ਭਿੱਜ ਜਾਣ 'ਤੇ ਆਸਾਨੀ ਨਾਲ ਸੁੱਕਦੇ ਨਹੀਂ। ਇਸਦੀ ਥਾਂ ਹਮੇਸ਼ਾ ਅਜਿਹੇ ਫੈਬਰਿਕ ਦੇ ਕੱਪੜੇ ਪਾਓ ਜੋ ਭਿੱਜਣ 'ਤੇ ਤੁਰੰਤ ਸੁੱਕ ਜਾਣ।

ਇਸ ਲਈ ਹਲਕੇ ਅਤੇ ਜਲਦੀ ਸੁੱਕਣ ਵਾਲੇ ਕਾਟਨ ਜਾਂ ਸਿੰਥੈਟਿਕ ਕੱਪੜੇ ਚੁਣੋ, ਜੋ ਤੁਹਾਨੂੰ ਅਰਾਮ ਦੇਣ ਦੇ ਨਾਲ-ਨਾਲ ਬਿਮਾਰੀ ਤੋਂ ਵੀ ਬਚਾਅ ਕਰਨਗੇ।

ਬਰਸਾਤ ਦੇ ਮੌਸਮ ਵਿੱਚ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਹਮੇਸ਼ਾਂ ਆਪਣੇ ਨਾਲ ਇੱਕ ਪਲਾਸਟਿਕ ਬੈਗ ਜ਼ਰੂਰ ਰੱਖੋ।

ਇਹ ਇਸ ਲਈ ਜਰੂਰੀ ਹੈ ਕਿਉਂਕਿ ਜੇ ਅਚਾਨਕ ਮੀਂਹ ਪੈ ਜਾਣ ਤਾਂ ਤੁਸੀਂ ਆਪਣਾ ਜ਼ਰੂਰੀ ਸਮਾਨ ਜਿਵੇਂ ਕਿ ਲੈਪਟਾਪ, ਮੋਬਾਈਲ ਆਦਿ ਉਸ ਵਿੱਚ ਲਪੇਟ ਕੇ ਭਿੱਜਣ ਤੋਂ ਬਚਾ ਸਕਦੇ ਹੋ।

ਬਰਸਾਤ ਵਿੱਚ ਮਹਿੰਗੇ ਜਾਂ ਲੈਦਰ ਦੇ ਜੁੱਤੇ ਪਾ ਕੇ ਬਾਹਰ ਨਿਕਲਣਾ ਠੀਕ ਨਹੀਂ। ਮੀਂਹ ਵਿੱਚ ਲੈਦਰ ਦੇ ਜੁੱਤੇ ਭਿੱਜ ਜਾਣ ਕਾਰਨ ਖਰਾਬ ਹੋ ਸਕਦੇ ਹਨ।

ਇਸ ਮੌਸਮ ਵਿੱਚ ਹਮੇਸ਼ਾ ਵਾਟਰ ਪ੍ਰੂਫ ਜਾਂ ਰਬੜ ਦੇ ਜੁੱਤੇ ਹੀ ਪਾਹੋ, ਤਾਂ ਜੋ ਪੈਰ ਸੁੱਕੇ ਰਹਿਣ ਅਤੇ ਜੁੱਤੇ ਲੰਬਾ ਚੱਲਣ।

ਮਾਨਸੂਨ 'ਚ ਬਾਹਰ ਦਾ ਖਾਣਾ ਤੋਂ ਗੁਰੇਜ਼ ਕਰੋ, ਕਿਉਂਕਿ ਖੁੱਲ੍ਹਾ ਭੋਜਨ ਬੈਕਟੀਰੀਆ ਤੇ ਵਾਇਰਸ ਨਾਲ ਫੂਡ ਪੋਇਜ਼ਨਿੰਗ, ਦਸਤ ਜਾਂ ਪੇਟ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ।

ਮਾਨਸੂਨ 'ਚ ਖਾਣਾ ਜਲਦੀ ਖਰਾਬ ਹੁੰਦਾ ਹੈ, ਇਸ ਲਈ ਟਰੈਵਲ ਸਮੇਂ ਸਾਫ਼-ਸੁਥਰੀ ਜਗ੍ਹਾ ਤੋਂ ਤਾਜ਼ਾ ਜਾਂ ਪੈਕਡ ਭੋਜਨ ਹੀ ਖਰੀਦੋ।