ਜਦੋਂ ਇੱਕ ਜਾਂ ਦੋ ਦਿਨਾਂ ਬਾਅਦ ਅਸੀਂ ਪਨੀਰ ਨੂੰ ਜਦੋਂ ਫਰਿੱਜ ਵਿੱਚੋਂ ਬਾਹਰ ਕੱਢਦੇ ਹਾਂ ਤਾਂ ਉਹ ਸਖਤ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਟਿਪਸ ਦੱਸਾਂਗੇ ਜਿਸ ਨਾਲ ਤੁਹਾਡਾ ਪਨੀਰ ਹਮੇਸ਼ਾ ਨਰਮ ਰਹੇਗਾ ਅਤੇ ਸਖਤ ਨਹੀਂ ਹੋਵੇਗਾ। ਬਜ਼ਾਰ ਤੋਂ ਪਨੀਰ ਘਰ ਲਿਆਉਣ ਤੋਂ ਬਾਅਦ ਕਦੇ ਵੀ ਸਿੱਧਾ ਫਰਿੱਜ ਵਿੱਚ ਨਾ ਰੱਖੋ। ਸਭ ਤੋਂ ਪਹਿਲਾਂ ਇਸ ਨੂੰ ਘਰ ਲਿਆਉਣ ਤੋਂ ਬਾਅਦ ਘੱਟੋ-ਘੱਟ ਦੋ ਤੋਂ ਤਿੰਨ ਵਾਰ ਪਾਣੀ ਨਾਲ ਚੰਗੀ ਤਰ੍ਹਾਂ ਧੋਣਾ ਜ਼ਰੂਰੀ ਹੈ ਤਾਂ ਜੋ ਸਾਰੀ ਗੰਦਗੀ ਦੂਰ ਹੋ ਜਾਵੇ। ਪਨੀਰ ਪ੍ਰੋਟੀਨ ਦਾ ਸਰੋਤ ਵੀ ਹੈ ਅਤੇ ਪ੍ਰੋਟੀਨ ਜਲਦੀ ਖਰਾਬ ਹੋ ਜਾਂਦਾ ਹੈ। ਇਸ ਲਈ ਸਫਾਈ ਬਹੁਤ ਜ਼ਰੂਰੀ ਹੈ। ਪਨੀਰ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ। ਫਿਰ ਇਕ ਕਟੋਰੀ 'ਚ ਸਾਫ ਪਾਣੀ ਲਓ ਅਤੇ ਉਸ 'ਚ ਨਮਕ ਅਤੇ ਹਲਦੀ ਪਾਊਡਰ ਮਿਲਾਓ। ਇਸ ਪਾਣੀ 'ਚ ਪਨੀਰ ਨੂੰ ਪਾ ਕੇ ਫਰਿੱਜ 'ਚ ਰੱਖ ਲਓ। ਇਸ ਤਰੀਕੇ ਨਾਲ ਪਨੀਰ ਨੂੰ ਫਰਿੱਜ ਵਿਚ ਸਟੋਰ ਕਰਨ ਨਾਲ ਇਹ ਤਾਜ਼ਾ ਅਤੇ ਨਰਮ ਰਹਿੰਦਾ ਹੈ ਇਹ ਘੱਟੋ-ਘੱਟ ਦੋ-ਤਿੰਨ ਦਿਨਾਂ ਤੱਕ ਖ਼ਰਾਬ ਨਹੀਂ ਹੁੰਦਾ ਅਤੇ ਖਾਣਯੋਗ ਹਾਲਤ ਵਿੱਚ ਰਹਿੰਦਾ ਹੈ ਜੇਕਰ ਤੁਸੀਂ ਸਬਜ਼ੀ ਬਣਾਉਣ ਲਈ ਪਨੀਰ ਨੂੰ ਕਿਊਬ ਵਿੱਚ ਕੱਟ ਲਿਆ ਹੈ। ਪਰ ਇਹ ਕਿਊਬ ਕਾਫ਼ੀ ਸਖ਼ਤ ਹਨ, ਇਸ ਲਈ ਇੱਕ ਕਟੋਰੀ ਵਿੱਚ ਪਾਣੀ ਗਰਮ ਕਰੋ ਅਤੇ ਇਸ ਵਿੱਚ ਨਮਕ ਪਾਓ ਫਿਰ ਪਨੀਰ ਦੇ ਕਿਊਬ ਨੂੰ ਪਾਣੀ 'ਚ ਦਸ ਮਿੰਟ ਲਈ ਛੱਡ ਦਿਓ। ਫਿਰ ਸਾਰਾ ਪਾਣੀ ਕੱਢ ਲਓ ਅਤੇ ਪਨੀਰ ਦੇ ਕਿਊਬ ਨੂੰ ਆਪਣੀਆਂ ਉਂਗਲਾਂ ਨਾਲ ਦਬਾਓ। ਇਸ ਨਾਲ ਪਨੀਰ ਸਪੰਜੀ ਅਤੇ ਨਰਮ ਹੋ ਜਾਵੇਗਾ