ਆਲੂਆਂ ਵਿੱਚ ਮੌਜੂਦ ਵਿਟਾਮਿਨ ਸੀ, ਐਂਟੀਆਕਸੀਡੈਂਟਸ ਅਤੇ ਸਟਾਰਚ ਦੀ ਭਰਪੂਰ ਮਾਤਰਾ ਇਸਨੂੰ ਇੱਕ ਸ਼ਾਨਦਾਰ ਸੁੰਦਰਤਾ ਉਪਾਅ ਬਣਾਉਂਦੀ ਹੈ। ਇਸ ਦਾ ਰਸ ਚਿਹਰੇ 'ਤੇ ਲਗਾਉਣ ਨਾਲ ਕੁਦਰਤੀ ਚਮਕ ਆਉਂਦੀ ਹੈ।

ਆਲੂ ਦੇ ਜੂਸ ਵਿੱਚ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਹੁੰਦੇ ਹਨ, ਜੋ ਚਮੜੀ ਨੂੰ ਡੂੰਘਾਈ ਨਾਲ ਨਮੀ ਦਿੰਦੇ ਹਨ ਅਤੇ ਰੰਗ ਨੂੰ ਸੁਧਾਰਦੇ ਹਨ।



ਇਸ ਨਾਲ ਕਾਲੇ ਧੱਬੇ ਅਤੇ ਬਲੈਕਹੈੱਡਸ ਘੱਟ ਹੋ ਜਾਂਦੇ ਹਨ। ਆਲੂ ਦਾ ਜੂਸ ਕੁਦਰਤੀ ਟੋਨਰ ਦਾ ਕੰਮ ਕਰਦਾ ਹੈ ਅਤੇ ਚਿਹਰੇ ਨੂੰ ਤਰੋਤਾਜ਼ਾ ਕਰਦਾ ਹੈ।

ਆਲੂ ਨੂੰ ਪੀਸ ਕੇ ਇਸ ਦਾ ਰਸ ਕੱਢ ਲਓ। ਇਸ ਨੂੰ ਰੂੰ ਦੀ ਮਦਦ ਨਾਲ ਚਿਹਰੇ 'ਤੇ ਲਗਾਓ।



15-20 ਮਿੰਟ ਬਾਅਦ ਸਾਦੇ ਪਾਣੀ ਨਾਲ ਧੋ ਲਓ। ਤੁਸੀਂ ਇਹ ਰੋਜ਼ਾਨਾ ਕਰ ਸਕਦੇ ਹੋ।

15-20 ਮਿੰਟ ਬਾਅਦ ਸਾਦੇ ਪਾਣੀ ਨਾਲ ਧੋ ਲਓ। ਤੁਸੀਂ ਇਹ ਰੋਜ਼ਾਨਾ ਕਰ ਸਕਦੇ ਹੋ।

ਇਸ 'ਚ ਮੌਜੂਦ ਸਟਾਰਚ ਅਤੇ ਵਿਟਾਮਿਨ ਬੀ ਸਕਿਨ ਨੂੰ ਠੀਕ ਕਰਦਾ ਹੈ। ਇਸ ਨਾਲ ਸਕਿਨ ਟਾਈਟ ਹੋ ਜਾਂਦੀ ਹੈ।



ਇਸ ਦੇ ਨਾਲ ਹੀ ਝੁਰੜੀਆਂ ਵੀ ਘੱਟ ਹੋਣ ਲੱਗਦੀਆਂ ਹਨ। ਇਸ ਨਾਲ ਸਕਿਨ ਹਾਈਡ੍ਰੇਟ ਵੀ ਬਣੀ ਰਹਿੰਦੀ ਹੈ।

ਆਲੂ ਦਾ ਜੂਸ ਸਕਿਨ 'ਤੇ ਪਗਮੈਂਟੇਸ਼ਨ ਅਤੇ ਦਾਗ-ਧੱਬਿਆਂ ਨੂੰ ਹਲਕਾ ਕਰਨ ਵਿਚ ਵੀ ਮਦਦਗਾਰ ਮੰਨਿਆ ਜਾਂਦਾ ਹੈ।

ਇਸ ਵਿੱਚ ਕੁਦਰਤੀ ਬਲੀਚਿੰਗ ਏਜੰਟ ਹੁੰਦੇ ਹਨ। ਇਸ ਨਾਲ ਦਾਗ-ਧੱਬੇ ਘੱਟ ਕਰਨ 'ਚ ਮਦਦ ਮਿਲਦੀ ਹੈ।



ਇਸ ਤੋਂ ਇਲਾਵਾ ਟੈਨਿੰਗ ਨੂੰ ਘੱਟ ਕਰਨ 'ਚ ਵੀ ਇਸ ਨੂੰ ਕਾਰਗਰ ਮੰਨਿਆ ਜਾਂਦਾ ਹੈ।